Thursday, July 18, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦਾ ‘ਬੈਸਟ ਕਾਲਜ ਰੈਂਕਿੰਗ ਲਿਸਟ ਇੰਡੀਆ’ ‘ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਜੁਲਾਈ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੇ ਇੰਡੀਆ ਟੂਡੇ 2024 ਐਡੀਸ਼ਨ ‘ਚ ‘ਬੈਸਟ ਕਾਲਜ ਰੈਂਕਿੰਗ ਲਿਸਟ ਆਫ ਇੰਡੀਆ’ ਦੀਆਂ ਵੱਖ-ਵੱਖ ਸ਼਼੍ਰੇਣੀਆਂ ਵਿੱਚ ਸ਼ਾਨਦਾਰ ਰੈਂਕ ਹਾਸਲ ਕੀਤੇ ਹਨ।`ਬੈਸਟ ਵੈਲਯੂ ਫਾਰ ਮਨੀ` ਦੀ ਪੇਸ਼ਕਸ਼ ਕਰਨ ਵਾਲੇ ਕਾਲਜਾਂ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਦੇਸ਼ ਭਰ ਵਿੱਚ 5ਵੇਂ ਸਥਾਨ `ਤੇ ਰਿਹਾ।ਜ਼ਿਕਰਯੋਗ ਹੈ ਕਿ ਕਾਲਜ ਹਰ ਸਾਲ ਇਹਨਾਂ ਦਰਜ਼ਾਬੰਦੀਆਂ ਲਈ ਅਪਲਾਈ ਕਰਦਾ ਹੈ ਅਤੇ ਹਮੇਸ਼ਾਂ ਸੁਧਾਰੀ ਹੋਈ ਰੈਂਕਿੰਗ ਪ੍ਰਾਪਤ ਕਰਦਾ ਹੈ।ਇਸ ਸਾਲ ਕਾਲਜ ਨੇ ਫੈਸ਼ਨ ਵਿੱਚ 32ਵਾਂ, ਮਾਸ ਕਮਿਊਨੀਕੇਸ਼ਨ ਵਿੱਚ 43ਵਾਂ, ਬੀ.ਸੀ.ਏ ਵਿੱਚ 51ਵਾਂ, ਬੀ.ਕਾਮ ਵਿੱਚ 77ਵਾਂ, ਬੀ.ਬੀ.ਏ ਵਿੱਚ 91ਵਾਂ ਅਤੇ ਸਾਇੰਸਿਜ਼ ਵਿੱਚ 97ਵਾਂ ਸਥਾਨ ਹਾਸਲ ਕੀਤਾ ਹੈ।
ਪ੍ਰਿੰਸੀਪਲ ਡਾ. ਪਸ਼ਪਿੰਦਰ ਵਾਲੀਆ ਨੇ ਕਿ ਹਫਤਾਵਾਰੀ ਮੈਗਜ਼ੀਨ 25 ਸਾਲਾਂ ਦੇ ਵੱਧ ਸਮੇਂ ਤੋਂ ਭਾਰਤ ਦੇ ਸਰਵੋਤਮ ਕਾਲਜਾਂ ਦੀ ਰੈਂਕਿੰਗ ਕਰ ਰਿਹਾ ਹੈ।ਕਾਲਜਾਂ ਨੂੰ ਪੰਜ ਵਿਆਪਕ ਮਾਪਦੰਡਾਂ ਜਿਵੇਂ ਕਿ ਇਨਟੇਕ ਕੁਆਲਿਟੀ ਅਤੇ ਗਵਰਨੈਂਸ, ਅਕਾਦਮਿਕ ਉਤਮਤਾ, ਬੁਨਿਆਦੀ ਢਾਂਚਾ ਅਤੇ ਰਹਿਣ ਦਾ ਅਨੁਭਵ, ਸ਼ਖਸੀਅਤ ਅਤੇ ਲੀਡਰਸ਼ਿਪ ਵਿਕਾਸ ਤੇ ਕਰੀਅਰ ਦੀ ਤਰੱਕੀ ਅਤੇ ਪਲੇਸਮੈਂਟ ਦੇ ਅਧੀਨ ਕਈ ਸੂਚਕਾਂ ਦੇ ਆਧਾਰ `ਤੇ ਦਰਜ਼ਾ ਦਿੱਤਾ ਜਾਂਦਾ ਹੈ।ਉਨਾਂ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਪ੍ਰਸੰਸਾਯੋਗ ਨਤੀਜਿਆਂ ਨੂੰ ਪ੍ਰਾਪਤ ਕਰਨ ਵਿੱਚ ਫੈਕਲਟੀ ਮੈਂਬਰਾਂ ਦਾ ਕਲਾਸਰੂਮ ਅਤੇ ਪਾਠਕ੍ਰਮ ਤੋਂ ਬਾਹਰਲੇ ਕੰਮਾਂ ਵਿੱਚ ਸਮਰਪਣ ਮਹੱਤਵਪੂਰਨ ਰਿਹਾ ਹੈ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …