ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ) – ਡੀ.ਏ.ਵੀ ਰਾਸ਼ਟਰੀ ਖੇਡ ਮੁਕਾਬਲਿਆਂ ਤਹਿਤ ਕਲੱਸਟਰ ਪੱਧਰੀ ਖੇਡਾਂ ਦਾ ਆਯੋਜਨ 30 ਤੋਂ 31 ਜੁਲਾਈ 2024 ਤੱਕ ਕੀਤਾ ਗਿਆ।‘ਆਰਿਆ ਰਤਨ’ ਡਾ. ਪੂਨਮ ਸੂਰੀ ਪਦਮ ਸ੍ਰੀ ਅਵਾਰਡੀ ਪ੍ਰਧਾਨ ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਆਸ਼ੀਰਵਾਦ, ਡਾ. ਵੀ. ਸਿੰਘ ਨਿਰਦੇਸ਼ਕ, ਡੀ.ਏ.ਵੀ ਪਬਲਿਕ ਸਕੂਲਾਂ ਅਤੇ ਸੰਂਯੋਜਕ ਡੀ.ਏ.ਵੀ ਰਾਸ਼ਟਰੀ ਖੇਡ ਮੁਕਾਬਲੇ (ਕਲੱਸਟਰ-5) ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਲੱਸਟਰ ਹੈਡ ਡਾ. ਅੰਜ਼ਨਾ ਗੁਪਤਾ, ਪ੍ਰਿੰਸੀਪਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਮਾਰਗਦਰਸ਼ਨ ‘ਚ ਖੇਡਾਂ ਦਾ ਆਯੋਜਨ ਅੰਮ੍ਰਿਤਸਰ, ਭਿਖੀਵਿੰਡ, ਅਟਾਰੀ ਅਤੇ ਬਟਾਲਾ ਕੇ ਡੀ.ਏ.ਵੀ ਸਕੁਲਾਂ ‘ਚ ਕਰਵਾਇਆ ਗਿਆ।
ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ‘ਚ ਬੈਡਮਿੰਟਨ, ਫੁੱਟਬਾਲ, ਜਿਮਨਾਸਿਟਕ, ਤੈਰਾਕੀ, ਸ਼ਤਰੰਜ, ਯੋਗਾ, ਕਰਾਟੇ, ਤੀਰਅੰਦਾਜ਼ੀ, ਸਕੁਆਸ਼ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਲਾਨਟੇਨਿਸ, ਕ੍ਰਿਕੇਟ, ਰੋਲਰ ਸਕੇਟਿਂਗ, ਬਾਕਸਿੰਗ, ਟੇਬਲ ਟੈਨਿਸ, ਤਾਈਕਵਾਂਡੋ, ਰੋਪ ਸਕਿਪਿੰਗ, ਓਰੋਬਿਕਸ, ਵੇਟ ਲਿਫਟਿੰਗ; ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ‘ਚ ਜੂਡੋ, ਐਥਲੈਟਿਕਸ, ਕੁਸ਼ਤੀ, ਬਾਸਕੇਟ ਬਾਲ, ਵੁਸ਼ੁ; ਜੀ.ਐਨ.ਡੀ ਡੀ.ਏ.ਵੀ ਪਬਲਿਕ ਸਕੂਲ ਭਿਖੀਵਿੰਡ ਵਿਖੇ ਹੈਂਡਬਾਲ, ਖੋ-ਖੋ, ਵਾਲੀਬਾਲ, ਨੈਟ ਬਾਲ; ਐਮ.ਕੇ.ਡੀ ਡੀ.ਏ.ਵੀ ਪਬਲਿਕ ਸਕੂਲ ਅਟਾਰੀ ਵਿਖੇ ਹਾਕੀ ਅਤੇ ਕਬੱਡੀ; ਡਾ. ਡੀ.ਆਰ.ਬੀ ਡੀ.ਏ.ਵੀ ਸੀਐੈਨਟਰੀ ਪਬਲਿਕ ਸਕੂਲ ਬਟਾਲਾ ‘ਚ ਸ਼ੂਟਿੰਗ (ਏਅਰ ਰਾਈਫਲ ਅਤੇ ਪਿਸਟਲ) ਦਾ ਆਯੋਜਨ ਕੀਤਾ ਗਿਆ।
ਇਹ ਮੁਕਾਬਲੇ ਅੰਡਰ-14, ਅੰਡਰ-17, ਅੰਡਰ-19 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਅਲੱਗ-ਅਲੱਗ ਗਰੁੱਪ ‘ਚ ਕਰਵਾਏ ਗਏ।ਇਸ ਵਿੱਚ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ 13 ਡੀ.ਏ.ਵੀ ਵਿਦਿਆਲਿਆਂ ਦੇ ਲਗਭਗ 2000 ਵਿਦਿਆਰਥੀਆਂ ਨੇ ਭਾਗ ਲਿਆ।ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਲੜਕਿਆਂ ਅਤੇ ਲੜਕੀਆਂ ਨੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ‘ਚ ਅਹਿਮ ਪ੍ਰਦਰਸ਼ਨ ਕਰਦੇ ਹੋਏ ਕੁੱਲ 52 ਪਹਿਲੇ, 10 ਦੂਜਾ ਅਤੇ 3 ਨੇ ਤੀਜ਼ਾ ਸਥਾਨ ਪ੍ਰਾਪਤ ਕਰਕੇ ਕਲੱਸਟਰ-5 ‘ਚ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ।ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ
ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …