Wednesday, September 18, 2024

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਸ਼ੂ ਧਨ ਬਚਾਓ ਪ੍ਰੋਗਰਾਮ ਦੀ ਸ਼ੁਰੂਆਤ

ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਵੈਟਰਨੀਏਰੀਅਨ ਅਤੇ ਡੇਅਰੀ ਫਾਰਮ ਵਰਕਰਾਂ ਨੂੰ ਜਾਨਵਰਾਂ ਦੀ ਸਿਹਤ, ਵਿਵਹਾਰ ਨੂੰ ਸਹੀ ਢੰਗ ਨਾਲ ਅਪਨਾਉਣ ਲਈ ਅਤਿ-ਆਧੁਨਿਕ ਹੁਨਰਾਂ ਨਾਲ ਭਰਪੂਰ ਪ੍ਰੋਗਰਾਮ ‘ਕੈਚ ਕਾਓ ਕਾਊਜ਼ (ਡੀਕੋਡ ਗਊ)’ ਦੀ ਸ਼ੁਰੂਆਤ ਕੀਤੀ ਗਈ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ਵਾਲੇ ਇਸ ਪ੍ਰੋਗਰਾਮ ਦਾ ਮਕਸਦ ਕਾਓ ਧਨ ਦੀ ਸਿਹਤ ਨੂੰ ਸੰਭਾਲਣਾ ਹੈ।
ਇਸ ਨਵੀਨਤਾਕਾਰੀ ਪ੍ਰੋਜੈਕਟ ਦੀ ਸ਼ੁਰੂਆਤ ਸਮੇਂ ਡਾ. ਵਰਮਾ ਸਮੇਤ ਫੈਕਲਟੀ ਅਤੇ ਵੈਟਰਨਰੀ ਇੰਟਰਨਜ਼ ਨੇ ਸ਼ਿਰਕਤ ਕੀਤੀ।ਉਨਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਪਸ਼ੂਆਂ ਦੀ ਦੇਖ-ਭਾਲ ’ਚ ਕ੍ਰਾਂਤੀ ਲਿਆਉਣ, ਆਧੁਨਿਕ ਤਕਨੀਕਾਂ, ਤਜ਼ਰਬੇਕਾਰ ਗਿਆਨ ਨੂੰ ਹੱਥੀਂ ਸਿਖਲਾਈ ਸਮੇਤ ਸਿਹਤਮੰਦ ਟੀਮਾਂ ਅਤੇ ਵਧੇਰੇ ਕੁਸ਼ਲ ਫਾਰਮਾਂ ਨੂੰ ਯਕੀਨੀ ਬਣਾਉਣਾ ਹੈ।
ਡਾ. ਵਰਮਾ ਨੇ ਪੰਜਾਬ ਦੀ ਆਰਥਿਕਤਾ ’ਚ ਵੱਡੇ ਪਸ਼ੂ ਧਨ ਦੀ ਲੋੜ ਬਾਰੇ ਜਾਣੂ ਕਰਵਾਇਆ ਅਤੇ ਉਭਰਦੇ ਪਸ਼ੂਆਂ ਦੇ ਡਾਕਟਰਾਂ ਨੂੰ ਭਵਿੱਖ ’ਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਕਿਵੇਂ ਵੈਟਰਨਰੀ ਵਿਗਿਆਨ ਲਈ ਸਮਕਾਲੀ ਹੁਨਰ ਅਤੇ ਤਕਨਾਲੋਜੀਆਂ ਨੂੰ ਜੋੜ ਕੇ ਜਾਨਵਰਾਂ ਦੀ ਸਿਹਤ ਸੰਭਾਲ ਕੀਤੀ ਜਾ ਸਕਦੀ ਹੈ।ਆਧੁਨਿਕ ਸਾਧਨਾਂ ਨੂੰ ਸ਼ਾਮਲ ਕਰ ਕੇ ਪਸ਼ੂਆਂ ਦੇ ਡਾਕਟਰ ਵਧੇਰੇ ਪ੍ਰਾਵਸ਼ਾਲੀ ਢੰਗ ਨਾਲ ਨਿਗਰਾਨੀ ਅਤੇ ਇਲਾਜ਼ ਕਰਕੇ ਹਾਰਮੋਨ, ਰਸਾਇਣ ਅਤੇ ਜੀਵ-ਵਿਗਿਆਨਕ ਨਾਲ ਜਾਨਵਰਾਂ ਦੇ ਵਿਵਹਾਰ, ਮੁਦਰਾ, ਗਤੀਵਿਧੀ ਅਤੇ ਭੁੱਖ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਸ ਨਾਲ ਇਲਾਜ਼ ਦੀਆਂ ਸਮਰੱਥਾਵਾਂ ’ਚ ਸੁਧਾਰ ਹੁੰਦਾ ਹੈ।
ਐਮ.ਡੀ ਡਾ. ਐਸ.ਕੇ ਨਾਗਪਾਲ ਅਤੇ ਐਲ.ਪੀ.ਐਮ ਵਿਭਾਗ ਦੇ ਸਹਾਇਕ ਪ੍ਰੋ: ਡਾ. ਦੀਪਕੇਸ਼ ਜੋਸ਼ੀ ਨੇ ਕਿਹਾ ਕਿ ਇੱਕ ਸਿਹਤਮੰਦ ਜਾਨਵਰ ਨੂੰ ਬਿਮਾਰ ਜਾਨਵਰ ਤੋਂ ਵੱਖ ਕਰਨ ’ਚ ਨਵੀਆਂ ਤਕਨੀਕਾਂ ਨਾਲ ਮਦਦ ਮਿਲ ਸਕਦੀ ਹੈ।

 

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …