ਪ੍ਰੈਸ ਕਲੱਬ ਅੰਮ੍ਰਿਤਸਰ ਦੇ ਨਵੇਂ ਪ੍ਰਧਾਨ ਗਿੱਲ, ਸੀ: ਮੀਤ ਪ੍ਰਧਾਨ ਜੱਸ ਸਮੇਤ ਸਮੁੱਚੀ ਟੀਮ ਦਾ ਸਨਮਾਨ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਫੀਲਡ ਪੱਤਰਕਾਰ ਐਸੋਸੀਏਸ਼ਨ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਵਲੋਂ ਸਨਮਾਨ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।ਜਿਸ ਦੌਰਾਨ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਨਵੇਂ ਚੁਣੇ ਗਏ ਅਹੁੱਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ।ਸਭ ਤੋਂ ਪਹਿਲਾਂ ਨਵੀਂ ਬਣੀ ਟੀਮ ਨੇ ਸਭ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ, ਜਿਥੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਸਾਬਕਾ ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ, ਇੰਚਾਰਜ਼ ਸੁਖਵਿੰਦਰ ਸਿੰਘ ਬੁਤਾਲਾ ਨੇ ਪ੍ਰੈਸ ਕਲੱਬ ਦੇ ਅਹੁੱਦੇਦਾਰਾਂ ਦਾ ਸਨਮਾਨ ਕੀਤਾ।
ਇਸ ਉਪਰੰਤ ਸਮੁੱਚੀ ਟੀਮ ਨੇ ਸਮਾਗਮ ਵਿੱਚ ਪਹੁੰਚ ਕੇ ਕਲੱਬ ਦੀ ਚੋਣ ਦੌਰਾਨ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ-ਡਵੀਜਨ ਬਾਬਾ ਬਕਾਲਾ ਸਾਹਿਬ ਦੇ ਸਮੂਹ ਅਹੁੱਦੇਦਾਰਾਂ ਤੇ ਮੈਂਬਰਾਂ ਵਲੋਂ ਚੋਣਾਂ ਦੌਰਾਨ ਦਿੱਤੇ ਗਏ ਵੱਡੇ ਸਹਿਯੋਗ ਲਈ ਪੱਤਰਕਾਰਾਂ ਦਾ ਧੰਨਵਾਦ ਕੀਤਾ।ਫੀਲਡ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ੈਲ਼ਿੰਦਰਜੀਤ ਸਿੰਘ ਰਾਜਨ ਨੇ ਸਾਰੇ ਹੀ ਆਏ ਅਹੁੱਦੇਦਾਰਾਂ ਦਾ ਸਵਾਗਤ ਕੀਤਾ ਅਤੇ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਰਜੇਸ਼ ਗਿੱਲ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਜੱਸ, ਮੀਤ ਪ੍ਰਧਾਨ ਵਿਪਨ ਰਾਣਾ, ਖਜ਼ਾਨਚੀ ਕਮਲ ਪਹਿਲਵਾਨ ਅਤੇ ਵਿਸ਼ਾਲ ਸ਼ਰਮਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।ਪ੍ਰਧਾਨ ਰਜੇਸ਼ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਜੱਸ ਨੇ ਕਿਹਾ ਕਿ ਪ੍ਰੈਸ ਕਲੱਬ ਅੰਮ੍ਰਿਤਸਰ ਵਲੋਂ ਜਲਦ ਹੀ ਸਥਾਨਕ ਪੱਤਰਕਾਰਾਂ ਨੂੰ ਨੁਮਾਇੰਗੀ ਦਿੱਤੀ ਜਾਵੇਗੀ ਅਤੇ ਪ੍ਰੈਸ ਕਲੱਬ ਦੇ ਮੈਂਬਰ ਵਜੋਂ ਨਵੇਂ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਜਾਣਗੇ।ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ ।
ਇਸ ਮੌਕੇ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੈਲਿੰਦਰਜੀਤ ਸਿੰਘ ਰਾਜਨ, ਸੂਬਾ ਪ੍ਰਧਾਨ ਹਰਜੀਤਪ੍ਰੀਤ ਸਿੰਘ ਕੰਗ, ਮਹਿਤਾ ਇਕਾਈ ਦੇ ਪ੍ਰਧਾਨ ਕੈਪਟਨ ਸਿੰਘ, ਧਰਮਿੰਦਰ ਸਿੰਘ ਭੰਮਰਾ, ਪਰਮਜੀਤ ਸਿੰਘ ਰੱਖੜਾ, ਗੌਰਵ ਜੋਸ਼ੀ, ਗੁਰਪ੍ਰੀਤ ਸਿੰਘ, ਲੱਖਾ ਸਿੰਘ ਅਜ਼ਾਦ, ਰਣਜੀਤ ਸਿੰਘ ਸੰਧੂ, ਬਲਵਿੰਦਰ ਸਿੰਘ ਅਠੌਲਾ, ਸੁਸ਼ੀਲ ਅਰੋੜਾ, ਨਿਰਮਲ ਸਿੰਘ ਸੰਘਾ, ਸਤਨਾਮ ਸਿੰਘ ਨੌਰੰਗਪੁਰੀ, ਸੁਰਜੀਤ ਸਿੰਘ ਬੁਤਾਲਾ, ਸੁਖਵਿੰਦਰ ਸਿੰਘ ਗਿੱਲ, ਜਸਪਾਲ ਸਿੰਘ ਗੱਗੜਭਾਣਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਰਾਜਦੀਪ ਸਿੰਘ ਮਹਿਤਾ, ਸਕੱਤਰ ਸਿੰਘ ਪੁਰੇਵਾਲ, ਕਮਲਜੀਤ ਸਿੰਘ ਹੈਪੀ, ਸ਼ਰਨਜੀਤ ਸਿੰਘ ਸੰਘਾ, ਹਰਮਨਪ੍ਰੀਤ ਸਿੰਘ ਗਿੱਲ, ਗੁਰਮੁੱਖ ਸਿੰਘ ਪੁੱਡਾ, ਅਮਰਜੀਤ ਸਿੰਘ ਬੁੁੱਟਰ ਤੇ ਅਮਰਵੀਰ ਸਿੰਘ ਅਜ਼ਾਦ ਆਦਿ ਮੌਜ਼ੂਦ ਸਨ।