ਅੰਮ੍ਰਿਤਸਰ, 21 ਅਕਤੂਬਰ (ਦੀਪ ਦਵਿੰਦਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀ ਨਾਮਵਰ ਚਿੱਤਰਕਾਰ ਕੁਲਵੰਤ ਸਿੰਘ ਗਿੱਲ ਤੇ ਧਰਮਿੰਦਰ ਸ਼ਰਮਾ ਨੂੰ ਕਲਾ
ਦੀ ਦੁਨੀਆਂ ਵਿੱਚ ਸਮਰਪਣ ਭਾਵਨਾ ਅਤੇ ਮਹੱਤਵਪੂਰਨ ਯੋਗਦਾਨ ਨੂੰ ਮੁੱਖ ਰੱਖਦਿਆਂ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦਾ ਕਰਮਵਾਰ ਕੋਆਰਡੀਨੇਟਰ ਤੇ ਸਭ ਕੁਆਰਡੀਨੇਟਰ ਬਣਾਇਆ ਗਿਆ ਹੈ।ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ ਦੇ ਦਸਖਤਾਂ ਹੇਠ ਜਾਰੀ ਪੱਤਰ ਅਨੁਸਾਰ ਕਲਾਕਾਰਾਂ ਦਾ ਤਜ਼ਰਬਾ ਅਤੇ ਸੂਝ ਕਲਾਤਮਕ ਜਗਤ ਵਿੱਚ ਕਲਾ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਉਚਾ ਚੁੱਕਣ ਦੇ ਮਿਸ਼ਨ ਨੂੰ ਹੱਲਾਸ਼ੇਰੀ ਦੇਵੇਗੀ।ਚਿੱਤਰਕਾਰ ਗਿੱਲ ਅਤੇ ਧਰਮਿੰਦਰ ਸ਼ਰਮਾ ਨੇ ਅਕਾਦਮੀ ਦੇ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media