Sunday, December 22, 2024

ਆਸਰਾ ਫਾਊਂਡੇਸ਼ਨ ਨੇ ਅੱਖਾਂ ਦਾ 118ਵਾਂ ਕੈਂਪ ਲਗਾਇਆ

ਸੰਗਰੂਰ, 1 ਨਵੰਬਰ (ਜਗਸੀਰ ਲੌਂਗੋਵਾਲ) – ਆਸਰਾ ਫਾਊਂਡੇਸ਼ਨ ਬਰੇਟਾ ਵਲੋਂ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲਗਾਇਆ ਜਾਂਦਾ ਅੱਖਾਂ ਦਾ 118ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਿਖੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਲੋਂ ਡਾਕਟਰ ਰੁਚੀ ਸਿੰਘ ਦੀ ਟੀਮ ਵਲੋਂ ਲਗਾਇਆ ਗਿਆ।ਜਿਸ ਦੌਰਾਨ 365 ਲੋੜਵੰਦਾਂ ਦਾ ਚੈਕਅਪ ਕਰਕੇ 63 ਮਰੀਜ਼ ਫਰੀ ਲੈਂਜ਼ ਪਾਉਣ ਲਈ ਚੁਣੇ ਗਏ।ਟੀਮ ਆਸਰਾ ਦੇ ਵਾਇਸ ਪ੍ਰਧਾਨ ਡਾਕਟਰ ਅਵਤਾਰ ਸਿੰਘ, ਵਾਇਸ ਪ੍ਰਧਾਨ ਡਾਕਟਰ ਜਲਵਿੰਦਰ ਸਿੰਘ, ਸੋਸ਼ਲ ਮੀਡੀਆ ਇੰਚਾਰਜ਼ ਬਲਵਿੰਦਰ ਸਿੰਘ ਢਾਣੀ ਵਲੋਂ ਆਏ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਦੱਸਿਆ ਗਿਆ।ਕੈਂਪ ਵਿੱਚ ਦਵਾਈਆਂ ਦੀ ਸੇਵਾ ਮਹਿੰਦਰ ਸਿੰਘ ਕਟੋਦੀਆ ਸੰਸਥਾਪਕ ਸਾਵਨ ਐਜੂਕੇਸ਼ਨਲ ਟਰੱਸਟ ਚੰਡੀਗੜ ਵਲੋਂ ਕੀਤੀ ਗਈ।ਮਲਕੀਤ ਸਿੰਘ ਸਮਾਓ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਮਾਨਸਾ, ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੀ ਟੀਮ ਮਾਸਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਅਤੇ ਜਿਲ੍ਹਾ ਰੂਰਲ ਯੂਥ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਕੁਮਾਰ ਨੇ ਟੀਮ ਆਸਰਾ ਦਾ ਧੰਨਵਾਦ ਕੀਤਾ।ਅਰਿਹੰਤ ਕਾਲਜ ਐਜੂਕੇਸ਼ਨ ਬਰੇਟਾ ਦੇ ਟੀਚਰ ਕੁਲਦੀਪ ਸਿੰਘ ਦੀ ਅਗਵਾਈ ‘ਚ ਵਿਦਿਆਰਥੀਆਂ ਨੇ ਆਪਣੀ ਡਿਊਟੀ ਨਿਭਾਈ ਅੇਤ ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਟੈਣੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਲੋਂ ਕੀਤੀ ਗਈ।
ਇਸ ਮੌਕੇ ਸੰਜੀਵਨੀ ਵੈਲਫੇਅਰ ਸੋਸਾਇਟੀ ਬੁਢਲਾਡਾ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ, ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ, ਸਤਿਕਾਰ ਕਮੇਟੀ, ਐਨੀਮਲ ਏਡ ਟੀਮ ਚੋਟੀਆਂ, ਰਾਧੇ ਸ਼ਾਮ ਐਂਡ ਕੰਪਨੀ ਬਰੇਟਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ ਦੇ ਨੁਮਾਇੰਦੇ ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।ਸੂਚਨਾ ਅਨੁਸਾਰ ਅਗਲਾ ਕੈਂਪ 24 ਨਵੰਬਰ ਦਿਨ ਐਤਵਾਰ ਨੂੰ ਇਸੇ ਥਾਂ ‘ਤੇ ਲੱਗੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …