Sunday, December 22, 2024

ਨੈਕਸਸ ਅੰਮ੍ਰਿਤਸਰ ਨੇ ਗੁਰਪੁਰਬ `ਤੇ 1000 ਦੀਵੇ ਜਗਾ ਕੇ ਬਣਾਇਆ ਨਵਾਂ ਰਿਕਾਰਡ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਗੁਰੂ ਨਗਰੀ ਦੇ ਮਾਲ ਨੈਕਸਸ ਅੰਮ੍ਰਿਤਸਰ ਨੇ ਆਪਣੇ ਇਨਡੋਰ ਸੈਂਟਰਲ ਐਟ੍ਰੀਅਮ ਵਿੱਚ ਇੱਕੋ ਸਮੇਂ 1000 ਮਿੱਟੀ ਦੇ ਦੀਵੇ ਜਗਾ ਕੇ ਗੁਰਪੁਰਬ ਮਨਾਇਆ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਵੀ ਜਗ੍ਹਾ ਬਣਾਈ।ਸਮਾਗਮ ‘ਚ ਮਾਲ ਦੇ ਸਹਿਯੋਗੀਆਂ ਨੂੰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਮਾਲ ਪ੍ਰਬੰਧਕਾਂ ਵਲੋਂ ਲੰਗਰ ਲਗਾਇਆ ਗਿਆ।ਸਮਾਗਮ ਨੇ ਨਾ ਸਿਰਫ਼ ਸੱਭਿਆਚਾਰਕ ਵਿਰਸੇ ਨੂੰ ਉਜ਼ਾਗਰ ਕੀਤਾ, ਸਗੋਂ ਭਾਈਚਾਰਿਆਂ ਦੀ ਏਕਤਾ ‘ਚ ਵਾਧਾ ਕੀਤਾ।
ਕਰਨਲ ਮਨਦੀਪ ਸਿੰਘ ਸੈਂਟਰ ਡਾਇਰੈਕਟਰ ਨੈਕਸਸ ਅੰਮ੍ਰਿਤਸਰ ਮਾਲ ਨੇ ਕਿਹਾ ਕਿ ਗੁਰਪੁਰਬ ਮੌਕੇ ਨਵਾਂ ਰਿਕਾਰਡ ਕਾਇਮ ਕਰਕੇ ਸਭ ਬੇਹੱਦ ਖੁਸ਼ ਹਨ।ਉਨ੍ਹਾਂ ਕਿਹਾ ਕਿ ਇੱਕੋ ਸਮੇਂ 1000 ਦੀਵੇ ਜਗਾਉਣਾ ਇੱਕ ਮੀਲ ਪੱਥਰ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …