Wednesday, March 19, 2025

ਦਿਵਿਆਂਗ ਵਿਅਕਤੀਆਂ ਦੇ ਬੈਟਰੀ ਵਾਲੇ ਹੱਥ ਲਗਾਉਣ ਦਾ ਕੈਂਪ ਲਗਾਇਆ

ਭੀਖੀ, 28 ਦਸੰਬਰ (ਕਮਲ ਜ਼ਿੰਦਲ) – ਬਿੱਗ ਹੋਪ ਫਾਊਂਡੇਸ਼ਨ ਬਰੇਟਾ ਇੱਕ ਸੋਚ ਸੰਸਥਾ ਵਲੋਂ ਇਨਾਲੀ ਫਾਊਂਡੇਸ਼ਨ ਪੁਣੇ ਮਹਾਰਾਸ਼ਟਰ ਦੀ ਸਹਾਇਤਾ ਨਾਲ ਸ਼ਿਵ ਮੰਦਿਰ ਭੀਖੀ ਵਿਖ਼ੇ ਅੰਗਹੀਣ ਵਿਅਕਤੀਆਂ ਦੇ ਬੈਟਰੀ ਵਾਲੇ ਹੱਥ ਲਗਾਉਣ ਦਾ ਕੈੰਂਪ ਲਗਾਇਆ ਗਿਆ।ਫਾਊਡੇਸ਼ਨ ਦੇ ਪ੍ਰਧਾਨ ਮਨਿੰਦਰ ਕੁਮਾਰ ਅਤੇ ਇੱਕ ਸੋਚ ਸੰਸਥਾ ਤੋਂ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਇਨ੍ਹਾਂ ਬੈਟਰੀ ਵਾਲੇ ਹੱਥਾਂ ਨਾਲ ਆਪਣਾ ਜੀਵਨ ਬਿਤਾਉਣ ਵਿੱਚ ਕਾਫੀ ਮਦਦ ਮਿਲੇਗੀ ਸੰਸਥਾਵਾਂ ਵਲੋਂ ਕੀਤੇ ਗਏ ਇਹ ਵੱਡੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ, ਕਿਉਂਕਿ ਇਹੋ ਜਿਹੇ ਉਪਰਾਲਿਆਂ ਨਾਲ ਅੰਗਹੀਣ ਵਿਅਕਤੀ ਆਪਣੇ ਜੀਵਨ ਨੂੰ ਬਿਤਾਉਣ ਵਿੱਚ ਕਾਫੀ ਆਸਾਨੀ ਮਹਿਸੂਸ ਕਰਦੇ ਹਨ।ਉਹਨਾਂ ਕਿਹਾ ਕਿ ਕੁਦਰਤ ਦੀ ਘਾਟ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ, ਪ੍ਰੰਤੂ ਫਿਰ ਵੀ ਨਵੀਂ ਤਕਨੀਕ ਦੇ ਨਾਲ ਕੁੱਝੱ ਹੱਦ ਤੱਕ ਇਹ ਬਨਾਵਟੀ ਅੰਗਾਂ ਨਾਲ ਦਿਵਿਆਂਗ ਵਿਅਕਤੀਆਂ ਦਾ ਜੀਵਨ ਸਰਲ ਹੋ ਜਾਂਦਾ ਹੈ ਉਹਨਾਂ ਕਿਹਾ ਕਿ ਦੇਸ਼ ਅੰਦਰ ਇਹ ਜਿਹੀਆਂ ਸੰਸਥਾਵਾਂ ਦੇ ਕਾਰਨ ਹੀ ਜ਼ਿੰਦਗੀ ਵਿੱਚ ਨਿਰਾਸ਼ ਵਿਅਕਤੀਆਂ ਦੇ ਜੀਵਨ ਨੂੰ ਇਕ ਨਵੀ ਊਰਜਾ ਮਿਲ ਜਾਂਦੀ ਹੈ। ਇਸ ਕੈਂਪ ਦੌਰਾਨ 100 ਦੇ ਕਰੀਬ ਦਿਵਿਆਂਗ ਵਿਅਕਤੀ ਦੇ ਅੰਗ ਲਗਾਏ ਗਏ।
ਇਸ ਮੌਕੇ ਹੋਪ ਫਾਊਡੇਸ਼ਨ ਦੇ ਮੈਂਬਰ ਰਣਜੀਤ ਸਿੰਘ, ਬਖਸ਼ਿਦਰ ਸਿੰਘ, ਬੰਟੀ, ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਜੋਗਿੰਦਰ ਸਿੰਘ ਕਮਲ, ਸ਼ੰਕਰ ਕੁਮਾਰ, ਪਾਠਕ ਅਤੇ ਸੁਰਿੰਦਰ ਹੀਰੋ, ਬਲਰਾਜ ਕੁਮਾਰ, ਸਿਕੰਦਰ ਬਲਾਕ ਪ੍ਰਧਾਨ, ਕੁਲਵੰਤ ਸਿੰਘ, ਪੱਪੀ ਐਮ.ਸੀ, ਪ੍ਰੇਮ ਕੁਮਾਰ ਐਮ.ਸੀ, ਡਾ. ਅਰੁਣ ਕੁਮਾਰ, ਸੈਂਟੂ ਮੈਂਬਰ, ਲਾਡੀ ਭੀਖੀ, ਸੇਵਕ ਭੀਖੀ, ਸਤਪਾਲ ਮੱਤੀ, ਗੁਰਤੇਜ ਸਮਾਓ, ਲੱਖਾ ਸਮਾਓ, ਸੇਵਕ ਭੀਖੀ ਤੋਂ ਇਲਾਵਾ ਵੱਡੀ ਗਿਣਤੀ ‘ਚ ਦਿਵਿਆਂਗ ਵਿਅਕਤੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …