Saturday, February 15, 2025

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਏ ਕੁਆਂਟਮ ਲੀਪ ਆਫ ਫੋਰਮਲ ਵਕੇਬਲਰੀ ਕਿਤਾਬ ਲਾਂਚ

ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਂਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਸੀ) ਦੇ ਕੈਂਪਸ ਵਿੱਚ ਅਮਿਤ ਅਰੋੜਾ ਵਲੋਂ ਏ ਕੁਆਂਟਮ ਲੀਪ ਆਫ ਫੋਰਮਲ ਵਕੇਬਲਰੀ ਨਾਮਕ ਕਿਤਾਬ ਲਾਂਚ ਕੀਤੀ ਗਈ।ਇਸ ਕਿਤਾਬ ਦੇ ਲੇਖਕ ਅਤੇ ਪ੍ਰਕਾਸ਼ਕ ਅਮਿਤ ਅਰੋੜਾ ਹਨ।ਪੱਤਰਕਾਰਾਂ ਨਾਲ਼ ਗੱਲਬਾਤ ਕਰਦੇ ਅਮਿਤ ਅਰੋੜਾ ਨੇ ਦੱਸਿਆ ਕਿ ਇਹ ਕਿਤਾਬ ਉਨ੍ਹਾਂ 2018 ਤੋਂ ਸ਼ੁਰੂ ਕੀਤੀ ਸੀ ਅਤੇ ਇਸ ਕਿਤਾਬ ਸਬੰਧੀ ਕੋਈ ਵੀ ਹੋਰ ਜਿਆਦਾ ਖੋਜ਼ ਜਾਂ ਲਿਖਤ ਨਹੀ ਹੋਈ ਹੈ।ਇਹ ਕਿਤਾਬ ਹਰ ਦਿਨ ਵਰਤੋਂ ‘ਚ ਆਉਣ ਵਾਲੀ ਹੈ ਅਤੇ ਇਸ ਵਿੱਚ ਹਰ ਸ਼ਬਦ ਦਾ ਸਕਾਰਾਤਮਕ ਤੌਰ `ਤੇ ਅਰਥ ਦੱਸਿਆ ਗਿਆ ਹੈ।ਸਕੂਲ ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਮਿਤ ਅਰੋੜਾ ਨੇ ਇਹ ਕਿਤਾਬ ਐਮ.ਐਲ.ਜੀ ਕਾਨਵੈਂਟ ਸਕੂਲ ‘ਚ ਲਾਂਚ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇਹ ਕਿਤਾਬ ਸਕੂਲ ਦੀ ਲਾਇਬਰੇਰੀ ਵਿੱਚ ਵੀ ਉਪਲਬਧ ਹੈ, ਤਾਂ ਕਿ ਬੱਚੇ ਅਤੇ ਅਧਿਆਪਕ ਇਸ ਦਾ ਲਾਭ ਲੈ ਸਕਣ।ਇਹ ਕਿਤਾਬ ਆਈ.ਏ.ਐਸ ਕੋਚਿੰਗ ਲਈ ਬਹੁਤ ਲਾਹੇਵੰਦ ਹੈ।ਇਸ ਤਰਾਂ ਦੀਆਂ ਕਿਤਾਬਾਂ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਿੱਚ ਮਦਦਗਾਰ ਹੋਣਗੀਆਂ।
ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …