Wednesday, March 19, 2025

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਦੱਖਣੀ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਅੱਖਾਂ ਦੀ ਦੇਖਭਾਲ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਡਾ. ਦਮਨਜੋਤ ਸਿੰਘ ਨੇ ਪ੍ਰਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਆਰੰਭਤਾ ਕਾਲਜ ਰੋਟਰੈਕਟ ਕਲੱਬ ਦੇ ਕੋਆਰਡੀਨੇਟਰ ਪ੍ਰੋ: ਰਵਿੰਦਰ ਕੌਰ ਵਲੋਂ ਆਏ ਹੋਏ ਮਹਿਮਾਨ ਦਾ ਰਸਮੀ ਸਵਾਗਤ ਕਰਦੇ ਹੋਏ ਕੀਤਾ ਗਿਆ।ਉਪਰੰਤ ਡਾ. ਦਮਨਜੋਤ ਸਿੰਘ ਵਲੋਂ ਵਿਦਿਆਰਥਣਾਂ ਨੂੰ ਅੱਖਾਂ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਦੀ ਦੇਖਭਾਲ ਸਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੋਬਾਇਲ ਫ਼ੋਨ ਦੀ ਸਕਰੀਨ ਤੋਂ ਨਿਕਲਦੀ ਰੈਡੀਏਸ਼ਨ ਦੇ ਅੱਖਾਂ ’ਤੇ ਹੁੰਦੇ ਦੁਰਪ੍ਰਭਾਵ ਸਬੰਧੀ ਦਿੰਦਿਆਂ ਕਿਹਾ ਕਿ ਵਿਦਿਆਰਥੀ ਆਪਣੀ ਪੜ੍ਹਾਈ ਕਰਦੇ ਸਮਂੇ ਮੋਬਾਇਲ ਫੋਨ ਦੀ ਬਜ਼ਾਏ ਲੈਪਟਾਪ ਜਾਂ ਡੈਕਸਟਾਪ ਦੀ ਵਰਤੋਂ ਕਰਨ।ਉਨ੍ਹਾਂ ਵਿਦਿਆਰਥਣਾਂ ਨੂੰ ਅੱਖਾਂ ਦੀ ਕਸਰਤਾਂ ਸਬੰਧੀ ਦੱਸਿਆ, ਜਿਸ ਦੁਆਰਾ ਉਹ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖ ਸਕਦੇ ਹਨ।ਪ੍ਰੋ: ਰਵਿੰਦਰ ਕੌਰ ਨੇ ਡਾ. ਦਮਨਜੋਤ ਸਿੰਘ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਰੋਟਰੀ ਕਲੱਬ ਵੱਲੋਂ ਰੋਟੇਰੀਅਨ ਡਾ: ਮਨਜੀਤਪਾਲ ਕੌਰ, ਆਰ.ਐਸ ਖੇੜਾ, ਪਰਮੀਤ ਸਿੰਘ ਖੇੜਾ, ਰਾਜੇਸ਼ ਪ੍ਰਭਾਕਰ, ਰਣਜੀਤ ਕੌਰ ਕਾਲਜ ਦਾ ਸਮੁੱਚਾ ਸਟਾਫ਼, ਕਾਲਜ ਰੋਟਰੈਕਟ ਕਲੱਬ ਦੀ ਪ੍ਰਧਾਨ ਦਿਵਿਯਾ ਕੁਮਾਰੀ, ਸਕੱਤਰ ਦਵਿੰਦਰ ਕੌਰ ਅਤੇ ਵਿਦਿਆਰਥਣਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …