ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿੱਤੀ ਸਾਖਰਤਾ ਸੈਲ ਵੱਲੋਂ ਆਰਥਿਕ ਲੇਖਾਕਾਰੀ ਵਿਸ਼ੇ ’ਤੇ ਐਮ.ਸੀ.ਕਿਊ.-ਬੇਸਡ ਅਸੈਸਮੈਂਟ ਐਂਡ ਅਵੂਲੇਸ਼ਨ ਦੇ ਅਧਾਰ ’ਤੇ ਮੁਕਾਬਲਾ ਕਰਵਾਇਆ ਗਿਆ।
ਕਾਲਜ ਦੇ ਡਾਇਰੈਕਟਰ-ਕਮ-ਪਿ੍ਰੰਸੀਪਲ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ, ਇਸ ਮੁਕਾਬਲੇ ’ਚ ਬੀ.ਕਾਮ. ਐਲ.ਐਲ.ਬੀ ਸਮੈਸਟਰ ਚੌਥੇ, ਛੇਵੇਂ, ਅੱਠਵੇ ਅਤੇ ਦਸਵੇਂ ਦੇ ਕਰੀਬ 46 ਵਿਦਿਆਰਥੀਆਂ ਨੇ ਭਾਗ ਲਿਆ।ਪਹਿਲਾ ਸਥਾਨ ਸ਼ੋਭਿਤ ਵਰਮਾ (ਬੀ.ਕਾਮ ਐਲ.ਐਲ.ਬੀ) ਅਠਵਾਂ ਸਮੈਸਟਰ ਅਤੇ ਹਿਮਾਂਸ਼ੀ (ਬੀ.ਕਾਮ ਐਲ.ਐਲ.ਬੀ) ਚੌਥਾ ਸਮੈਸਟਰ, ਦੂਜਾ ਸਥਾਨ ਤਨਵੀ ਚੋਪੜਾ (ਬੀ.ਕਾਮ ਐਲ.ਐਲ.ਬੀ) ਚੌਥਾ ਸਮੈਸਟਰ ਅਤੇ ਤੀਸਰਾ ਸਥਾਨ ਰਿਆ ਸ਼ਰਮਾ (ਬੀ.ਕਾਮ ਐਲ.ਐਲ.ਬੀ) ਅੱਠਵਾਂ ਸਮੈਸਟਰ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ।ਡਾ. ਜਸਪਾਲ ਸਿੰਘ ਨੇ ਕਾਲਜ ਪ੍ਰੋ: ਡਾ. ਸ਼ਿਵਨ ਸਰਪਾਲ, ਪ੍ਰੋ: ਹੇਮਾ ਸਿੰਘ ਅਤੇ ਪ੍ਰੋ: ਸੁਗਮ ਦੁਆਰਾ ਆਯੋਜਿਤ ਕੀਤੇ ਗਏ ਮੁਕਾਬਲੇ ਸਬੰਧੀ ਸ਼ਲਾਘਾ ਕੀਤੀ।ਇਸ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਡਾ. ਜਸਪਾਲ ਸਿੰਘ ਨੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਨਾਲ ਮਿਲ ਕੇ ਸਰਟੀਫਿਕੇਟ ਤਕਸੀਮ ਕੀਤੇ ਅਤੇ ਸ਼ਾਮਿਲ ਹੋਣ ਵਾਲੇ ਬਾਕੀ ਵਿਦਿਆਰਥੀਆਂ ਨੂੰ ਸਰਟੀਫੀਕੇਟ ਪ੍ਰਦਾਨ ਕੀਤੇ ਗਏ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …