ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫ਼ਾਰ ਵੁਮੈਨ ਦੀ ਮਹਾਤਮਾ ਹੰਸਰਾਜ ਲਾਇਬ੍ਰੇਰੀ ਵਲੋਂ “ਐਕਸਪਲੋਰ ਵਰਲਡਜ਼ ਇਨ ਵਰਡਜ਼” ਸਿਰਲੇਖ ਅਧੀਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਇੱਕ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਡੀਏਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਉਪ-ਪ੍ਰਧਾਨ ਡਾ. ਰਮੇਸ਼ ਆਰਿਆ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀ.ਈ.ਓ ਸਮਰਥ ਸ਼ਰਮਾ ਮਹਿਮਾਨ ਵਜੋਂ ਸ਼ਾਮਲ ਹੋਏ।
ਅੰਮ੍ਰਿਤਸਰ ਅਤੇ ਨਵੀਂ ਦਿੱਲੀ ਦੇ ਨਾਮਵਰ ਕਿਤਾਬਾਂ ਦੇ ਸਟੋਰ ਅਤੇ ਪ੍ਰਕਾਸ਼ਕਾਂ ਜਿਵੇਂ ਕਿ ਆਹੂਜਾ ਬੁੱਕ ਡਿਪ, ਨੈਸ਼ਨਲ ਬੁੱਕ ਡਿਸਟ੍ਰੀਬਿਊਟਰਜ਼, ਰਜ਼ਤ ਬੁੱਕ ਡਿਪੂ, ਅਦਬ ਪ੍ਰਕਾਸ਼ਨ, ਨਿਊ ਏਜ਼ ਇੰਟਰਨੈਸ਼ਨਲ ਪ੍ਰਾ. ਲਿਮ. ਪਬਲਿਸ਼ਰਜ਼ ਅਤੇ ਟੈਕਸਮੈਨ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ।
ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਡਾ. ਆਰਿਆ ਨੇ ਨਿੱਜੀ ਅਤੇ ਸਮਾਜਿਕ ਵਿਕਾਸ ਲਈ ਪੜ੍ਹਨ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਦੱਸਿਆ ਕਿ ਕਿਤਾਬਾਂ ਪੜ੍ਹਨਾ ਸਾਡੇ ਗਿਆਨ ਨੂੰ ਵਿਸ਼ਾਲ ਕਰਦਾ ਹੈ, ਕਲਪਨਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਭਾਸ਼ਾ ਤੇ ਸੰਚਾਰ ਹੁਨਰ ਨੂੰ ਵਧਾਉਂਦਾ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੜ੍ਹਨਾ ਸਾਨੂੰ ਕਿਤਾਬਾਂ ਰਾਹੀਂ ਬਹੁਤ ਸਾਰੀਆਂ ਜ਼ਿੰਦਗੀਆਂ ਦਾ ਅਨੁਭਵ ਕਰਨ ਦੇ ਯੋਗ ਬਣਾਉਂਦਾ ਹੈ।ਉਹਨਾਂ ਕਿਹਾ ਕਿ ਕਿਤਾਬਾਂ ਵਿੱਚ ਕਹਾਣੀਆਂ, ਜੀਵਨੀਆਂ ਅਤੇ ਇਤਿਹਾਸਕ ਬਿਰਤਾਂਤ ਵਿਭਿੰਨ ਸਭਿਆਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੀ ਸਾਡੀ ਸਮਝ ਨੂੰ ਵਿਸ਼ਾਲ ਕਰਨ ਦੇ ਨਾਲ਼ ਵਿਭਿੰਨ ਪਾਸਾਰਾਂ ਪ੍ਰਤੀ ਸਾਡੀ ਹਮਦਰਦੀ ਅਤੇ ਕਦਰ ਨੂੰ ਵਧਾਉਂਦੇ ਹਨ।
ਸਮਰਥ ਸ਼ਰਮਾ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਦੂਰਅੰਦੇਸ਼ੀ ਅਤੇ ਅਗਵਾਈ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਕਾਲਜ ਅਕਾਦਮਿਕ ਅਤੇ ਸਹਿ-ਪਾਠਕ੍ਰਮ ਦੀਆਂ ਪ੍ਰਾਪਤੀਆਂ ਦੇ ਕੇਂਦਰ ਵਜੋਂ ਪ੍ਰਫੁੱਲਿਤ ਹੋ ਰਿਹਾ ਹੈ।
ਕਾਲਜ ਲਾਇਬ੍ਰੇਰੀਅਨ ਡਾ. ਸਵਾਤੀ ਦੱਤਾ ਨੇ ਕਿਹਾ ਕਿ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਹੈ।
ਸਮਾਗਮ ਦੌਰਾਨ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਬਾਰੇ ਇੱਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਰਵਾਇਤੀ ਕਲਾਕ੍ਰਿਤੀਆਂ ਦੇ ਵਿਭਿੰਨ ਪੱਖਾਂ ਬਾਰੇ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਗਿਆ।
ਹੋਮ ਸਾਇੰਸ ਡਿਪਾਰਮੈਂਟ ਨੇ ਭਾਰਤੀ ਪਕਵਾਨਾਂ ਦੀਆਂ ਵਿਭਿੰਨ ਕਿਸਮਾਂ ਦੀ ਪੇਸ਼ਕਸ਼ ਕਰਨ ਵਾਲਾ ਇੱਕ ਭੋਜਨ ਸਟਾਲ ਲਗਾਇਆ, ਜਿਸ ਦੇ ਭਰਪੂਰ ਸੁਆਦਾਂ ਨੇ ਦਰਸ਼ਕਾਂ ਨੂੰ ਖੁਸ਼ ਕੀਤਾ।
ਇਸ ਪ੍ਰਦਰਸ਼ਨੀ ਵਿੱਚ ਕਾਲਜ ਦੇ ਨਾਲ-ਨਾਲ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …