ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ / ਰੋਮਿਤ ਸ਼ਰਮਾ) – ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਅਧੀਨ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਅਤੇ ਅਮਨਦੀਪ ਹਸਪਤਾਲ ਵਲੋਂ ਸਾਂਝੇ ਤੌਰ ‘ਤੇ ਸਕੂਲ ਦੇ ਵਿਹੜੇ ਵਿੱਚ ‘ਅੱਜ ਦੀ ਸਿਹਤਮੰਦ ਲੜ੍ਹਕੀ ਕੱਲ੍ਹ ਦਾ ਸਿਹਤਮੰਦ ਪਰਿਵਾਰ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਅਮਨਦੀਪ ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਅਤੇ ਸਿਵਲ ਹਸਪਤਾਲ ਤੋਂ ‘ਰਾਸ਼ਟਰੀ ਬਾਲ ਸਿਹਤ ਸੰਭਾਲ’ ਪ੍ਰੋਗਰਾਮ ਦੇ ਇੰਚਾਰਜ ਡਾ. ਸੰਜੇ ਛਿੱਬੜ ਨੇ ਕਿਸ਼ੋਰ ਉਮਰ ਦੀਆਂ ਵਿਦਿਆਰਥਣਾਂ ਨੂੰ ਸਿਹਤ ਸੰਭਾਲ ਅਤੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਪਹਿਲੂਆਂ ਸਬੰਧੀ ਜਾਣਕਾਰੀ ਮੁਹੱਈਆ ਕਰਦਿਆਂ ਕਿਹਾ ਕਿ ਪੌਸ਼ਟਿਕ ਆਹਾਰ ਨਾਲ ਹੀ ਉਹ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੀਆਂ ਹਨ।
ਇਸ ਅਵਸਰ ‘ਤੇ ਅਮਨਦੀਪ ਹਸਪਤਾਲ ਤੋਂ ਡਾ. ਦਿਲਰਾਜ ਕੌਰ ਅਤੇ ਡਾ. ਨੀਤਾ ਨੇ ਵਿਦਿਆਰਥਣਾਂ ਨੂੰ ਸਫਾਈ ਦੇ ਨਾਲ-ਨਾਲ ਆਪਣੀ ਤੰਦਰੁਸਤੀ ਵਲ ਵੀ ਧਿਆਨ ਦੇਣ ਦਾ ਬਲ ਦਿੱਤਾ ਤਾਂ ਕਿ ਉਹ ਆਪਣੇ ਪਰਿਵਾਰ ਦਾ ਵੀ ਖਿਆਲ ਰੱਖ ਸੱਕਣ। ਡਾ. ਕਮਲਦੀਪ ਰਿਸ਼ੀ ਨੇ ਜਿੱਥੇ ਵਿਦਿਆਰਥਣਾਂ ਨੂੰ ਦੰਦਾਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਉਥੇ ਉਹਨਾਂ ਸਿਹਤ, ਐੱਚ.ਬੀ. ਅਤੇ ਦੰਦਾਂ ਦਾ ਚੈੱਕ-ਅੱਪ ਵੀ ਕੀਤਾ। ਡਾ. ਅਮਨਦੀਪ ਕੌਰ ਅਤੇ ਡਾ. ਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਪੂਰੇ ਸੈਸ਼ਨ ਦੌਰਾਨ ਮੁੱਢਲੀ ਸਹਾਇਤਾ ਦੀ ਜਾਣਕਾਰੀ ਦਿੱਤੀ ਤਾਂ ਕਿ ਰੋਜ਼ਾਨਾਂ ਸੜਕਾਂ ‘ਤੇ ਹੁੰਦਿਆਂ ਐਕਸੀਡੈਂਟਾਂ ਮੌਕੇ ਹਾਦਸਾ ਗ੍ਰਸਤ ਲੋਕਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਇਸ ਅਵਸਰ ‘ਤੇ ਮੈਡਮ ਰਸ਼ਮੀ ਬਿੰਦਰਾ ਅਤੇ ਸਿਵਲ ਹਸਪਤਾਲ ਤੋਂ ਡਾ. ਪਰਵੀਨ ਕੁਮਾਰ, ਡਾ. ਅੰਜੂ ਬਾਲਾ ਅਤੇ ਡਾ. ਸੰਗੀਤਾ ਨੇ ਵੀ ਵਿਦਿਆਰਥਣਾਂ ਨੂੰ ਲਾਹੇਵੰਦ ਗਿਆਨ ਦਿੱਤਾ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸਮੁੱਚੀ ਡਾਕਟਰੀ ਟੀਮ ਦਾ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …