Saturday, August 2, 2025
Breaking News

ਤਿਹਾੜ ਜੇਲ੍ਹ ਵਿੱਚ ਹੋਲਾ ਮਹੱਲਾ 4 ਮਾਰਚ ਨੂੰ

Paramjit Singh Ranaਨਵੀ ਦਿੱਲੀ, 1 ਮਾਰਚ (ਅੰਮ੍ਰਿਤ ਲਾਲ ਮੰਨਣ) – ਤਿਹਾੜ ਜੇਲ੍ਹ ਦੇ ਅਧਿਕਾਰੀਆਂ ਅਤੇ ਸਿੱਖ ਬੰਦੀਆਂ ਵਲੋਂ ਸੇਂਟਰਲ ਜੇਲ੍ਹ (ਤਿਹਾੜ) ਨੰਬਰ 3 ਵਿਖੇ 4 ਮਾਰਚ ਨੂੰ ਹੋਲੇ ਮਹੱਲੇ ਦਾ ਤਿਉਹਾਰ ਮਨਾਉਣ ਲਈ ਆਯੋਜਿਤ ਕੀਤੇ ਜਾ ਰਹੇ ਕੀਰਤਨ ਦਰਬਾਰ ਲਈ ਰਾਗੀ ਜੱਥੇ, ਕੜਾਹ ਪ੍ਰਸ਼ਾਦ ਲਈ ਰਸਦ ਅਤੇ ਗੁਰੂ ਕੇ ਲੰਗਰ ਲਈ ਰਾਸ਼ਨ ਆਦਿ ਦੀ ਕੀਤੀ ਗਈ ਮੰਗ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਮੁੱਖ ਕੀਰਤਨੀ ਜੱਥਾ, ਕੜਾਹ ਪ੍ਰਸ਼ਾਦ ਲਈ ਰਸਦ ਅਤੇ ਲੰਗਰ ਲਈ ਘਿਉ, ਦੁੱਧ, ਚੀਨੀ, ਸਬਜ਼ੀ ਆਦਿ ਸਹਿਤ ਲੋੜੀਂਦਾ ਰਾਸ਼ਨ ਭੇਜਿਆ ਜਾ ਰਿਹਾ ਹੈ।ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰ. ਪਰਮਜੀਤ ਸਿੰਘ ਰਾਣਾ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਸਿੱਖ ਬੰਦੀਆਂ ਦੀ ਇੱਛਾ ਦਾ ਸਨਮਾਨ ਕਰਦਿਆਂ ਇਸ ਮੌਕੇ ਤੇ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਵੀ ਉਨ੍ਹਾਂ ਨਾਲ ਸਮਾਗਮ ਵਿੱਚ ਹਾਜ਼ਰੀਆਂ ਭਰਨਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply