ਉਂਗਲ ‘ਤੇ ਨਿਸ਼ਾਨ ਵਿਖਾਉਣ ‘ਤੇ ਹਸਪਤਾਲ ਵਲੋਂ ਰਿਆਇਤ ਦੇਣ ਦਾ ਐਲਾਨ
ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਚੋਣਾਂ ਵਿੱਚ ਵੋਟਰਾਂ ਆਪਣੇ ਵੋਟ ਦੇ ਅਧਿਕਾਰ ਨੂੰ ਇਸਤੇਮਾਲ ਕਰਨ ‘ਤੇ ਉਗਲ ਤੇ ਲੱਗੇ ਸਿਆਹੀ ਦੇ ਨਿਸ਼ਾਨ ਵਿਖਾਉਣ ‘ਤੇ ਬਰਾੜ ਅੱਖ਼ਾ ਦੇ ਹਸਪਤਾਲ ਵਿਖੇ ਇਲਾਜ਼ ਵਿਚ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਬਰਾੜ ਅੱਖਾਂ ਦੇ ਹਸਪਤਾਲ ਬਠਿੰਡਾ ਵਲੋਂ ਇਸ ਦਿਸ਼ਾ ਵਿਚ ਕੀਤੇ ਗਏ ਨਿਵੇਕਲੇ ਉਪਰਾਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਸੰਚਾਲਕ ਡਾ.ਪੀ ਐਸ ਬਰਾੜ ਨੇ ਦੱਸਿਆ ਕਿ ਹਸਪਤਾਲ ਵਿਖ਼ੇ ਵੋਟਰ ਆਪਣੀ ਉਂਗਲ ਤੇ ਵੋਟ ਦਾ ਨਿਸ਼ਾਨ ਵਿਖ਼ਾਉਣ ਉਪਰੰਤ 15 ਦਿਨਾਂ ਦੇ ਅੰਦਰ ਉਸ ਨੂੰ ਅੱਖਾਂ ਦੇ ਇਲਾਜ ਵਿਚ ਰਿਆਇਤਾ ਦਿੱਤੀਆਂ ਜਾਣਗੀਆਂ ਜਿਸ ਤਹਿਤ ਮਸ਼ਵਰਾ ਫੀਸ ਵਿਚ 50% ਅਤੇ ਆਪ੍ਰੇਸ਼ਨਾਂ ਵਿਰ 10% , ਔਰਤਾਂ ਲਈ 12 % ਰਿਆਇਤ ਦਿੱਤੀ ਜਾਵੇਗੀ । ਟੈਸਟਾਂ ਅਤੇ ਆਪ੍ਰੇਸ਼ਨਾਂ ਵਿਚ ਇਹ ਰਿਆਇਤ ੩੦ ਜੂਨ ਤੱਕ ਲਾਗੂ ਰਹੇਗੀ। ਉਨਾਂ ਕਿਹਾ ਕਿ ਇਹ ਮਾਲਵੇ ਖੇਤਰ ਵਿਚ ਪਹਿਲਾਂ ਅਜਿਹਾ ਆਧੁਨਿਕ ਸਹਲੂਤਾਂ ਵਾਲਾ ਹਸਪਤਾਲ ਜਿਸ ਵਿਚ ਹਰ ਤਰਾਂ ਦੇ ਆਪ੍ਰੇਸ਼ਨਾਂ ਤਹਿਤ ਚਿੱਟਾ ਮੋਤੀਆ ਤੇ ਫੋਲਡੇਬਲ ਲੈਜ਼, ਲੇਸਿਕ ਅਤੇ ਬਲੇਡ ਫ਼ਰੀ ਲੇਸਿਕ, ਪਿਛਲੇ ਪੜਦੇ ਅਤੇ ਹੋਰ ਅੱਖ ਦੇ ਸਾਰੇ ਆਪ੍ਰੇਸ਼ਨ ਸ਼ਾਮਿਲ ਹੋਣਗੇ। ਡਾ. ਬਰਾੜ ਨੇ ਦੱਸਿਆ ਕਿ ਰਿਆਇਤਾਂ ਦੇਣ ਦਾ ਮੁੱਖ ਮਕਸਦ ਖਾਸ ਕਰ ਜਵਾਨ ਪੀੜੀ ਅਤੇ ਔਰਤਾਂ ਨੂੰ ਮੁਲਕ ਪ੍ਰਤੀ ਸੰਜੀਦਾ ਪਹੁੰਚ ਅਪਨਾਉਣ ਲਈ ਉਤਸ਼ਾਹਿਤ ਕਰਨਾ ਹੈ।