ਬਠਿੰਡਾ, 1 ਮਈ (ਜਸਵਿੰਦਰ ਸਿੰਘ ਜੱਸੀ)- ਅੱਜ ਦਾ ਦੌਰ ਅਜਿਹਾ ਚੱਲ ਰਿਹਾ ਸੀ ਜਿਸ ਵਿਚ ਨੌਜਵਾਨ ਪੀੜੀ ਪੀਤਤਪੁਣੇ ਵੱਲ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ। ਉਥੇ ਹੀ ਕੁੱਝ ਅਜਿਹੇ ਨੌਜਵਾਨ ਆਪਣੇ ਵਿਰਸੇ ਨੂੰ ਨਾ ਭੁੱਲ ਕੇ ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮ ‘ਤੇ ਚੱਲ ਕੇ ਉਨਾਂ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖ ਰਹੇ ਹਨ, ਉਨਾਂ ਵਿਚ ਹੀ ਜਗਸੀਰ ਸਿੰਘ ਪਿੰਡ ਭੁੱਲਰ ਜੋ ਕਿ ਆਪਣੇ ਲੰਬੀ ਖੇਤਰ ਵਿਚ ਖੇਤੀਬਾੜੀ ਦਾ ਕੰਮ ਕਰਕੇ ਆਪਣੇ ਕੇਸਾਂ ਸਮੇਤ ਦਾੜਾ ਜੋ ਕਿ ਲੰਬਾਈ ਵਿਚ ੪ ਫੁੱਟ ੩ ਇੰਚ ਹੈ ਤੇ ਜੋ ਉਸ ਦੇ ਗੋਡਿਆਂ ਤੱਕ ਪਹੁੰਚਦਾ ਹੈ, ਨੂੰ ਰੱਖ ਕੇ ਖੁਸ਼ੀ ਭਰਿਆ ਜੀਵਨ ਬਤੀਤ ਕਰ ਰਿਹਾ ਹੈ। ਲੰਬੇ ਦਾੜੇ ਕਾਰਣ ਇਸ ਦਾ ਜੀਵਨ ਆਪਣੇ ਆਸ ਪਾਸ ਰਹਿਣ ਵਾਲੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣਿਆ ਹੋਇਆ ਹੈ। ਜਗਸੀਰ ਸਿੰਘ ਦਾ ਕਹਿਣਾ ਹੈ ਕਿ ਸਭ ਨੂੰ ਵਾਹਿਗੁਰੂ ਵਲੋਂ ਬਖਸ਼ੀ ਦਾਤ ਕੇਸਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਸਿੱਖ ਨੌਜਵਾਨਾਂ ਵਿੱਚ ਵਧ ਰਹੇ ਪਤਿਤਪੁਣਟੇ ਬਾਰੇ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਅੱਜਕਲ ਦੇ ਨੌਜਵਾਨ ਆਪਣੀਆਂ ਦਾੜੀਆਂ ਘੰਗਰਾਲੀ, ਕਰਲੀ ਜਾਂ ਕੱਟਾ ਕੇ ਪਤਾ ਨਹੀ ਕੀ ਸੁਨੇਹਾ ਦੇਣਾ ਚਾਹੁੰਦੇ ਹਨ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …