Saturday, April 13, 2024

70 ਏਕੜ ਕਣਕ ਦਾ ਨਾੜ ਸੜਿਆ

PPN010508
ਫ਼ਾਜ਼ਿਲਕਾ, 1 ਮਈ (ਵਿਨੀਤ ਅਰੋੜਾ)- ਫਿਰੋਜ਼ਪੁਰ-ਫਾਜਿਲਕਾ ਮੁੱਖ ਮਾਰਗ ‘ਤੇ ਸਥਿਤ ਪਿੰਡ ਲੱਖੇ ਕੇ ਮੁਸਾਹਿਬ ਅਤੇ ਸੈਦੇ ਕੇ ਦੇ ਖੇਤਾਂ ਵਿੱਚ ਬਿਜਲੀ ਵਾਲੀਆ ਤਾਰਾਂ ਦੀ ਸਪਾਰਕਿੰਗ ਕਾਰਨ ਤੂੜੀ ਬਣਾਉਣ ਵਾਲੇ ਨਾੜ ਨੂੰ ਅੱਗ ਲੱਗ ਗਈ। ਜਿਸ ਦੌਰਾਨ ੭੦ ਏਕੜ ਤੂੜੀ ਬਨਣ ਵਾਲਾ ਨਾੜ ਸੜ ਕੇ ਸੁਆਹ ਹੋ ਗਿਆ। ਇਸ ਅੱਗ ਨਾਲ ਪਿੰਡ ਲੱਖੇ ਕੇ ਮੁਸਾਹਿਬ ਦੇ ਕਿਸਾਨ ਸੁਰਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਦਾ 30 ਏਕੜ, ਹਾਕਮ ਸਿੰਘ ਤੇ ਚਿਮਨ ਸਿੰਘ ਦਾ ੮ ਏਕੜ, ਸ਼ਾਮ ਸਿੰਘ 4 ਏਕੜ, ਇੰਦਰ ਕਾਲੜਾ 4 ਏਕੜ, ਵਿਨੋਦ ਛਾਬੜਾ 10 ਏਕੜ, ਦਰਬਾਰਾ ਸਿੰਘ 2 ਏਕੜ ਅਤੇ ਪਿੰਡ  ਸੈਦੇ ਕੇ ਦੇ ਕਿਸਾਨ ਕਿਸ਼ਨ ਸਿੰਘ ੪ ਏਕੜ ਅਤੇ ਰਾਮ ਚੰਦਰ ਦਾ 3 ਏਕੜ ਤੂੜੀ ਬਨਾਉਣ ਵਾਲਾ ਨਾੜ ਸੜ ਕੇ ਸੁਆਹ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਉਨਾਂ ਵੱਲੋਂ ਕਣਕ ਦੀ ਕਟਾਈ ਪਿਛਲੇ ਦਿਨੀ ਹੀ ਕੀਤੀ ਗਈ ਸੀ ਤੇ ਕਟਾਈ ਉਪਰੰਤ ਬਚੇ ਨਾੜ ਤੋਂ ਤੂੜੀ ਬਣਾਉਣ ਦਾ ਕੰਮ ਅਜੇ ਉਨਾਂ ਵੱਲੋਂ ਕਰਨਾ ਬਾਕੀ ਸੀ। ਪਰ ਅੱਜ ਦੁਪਹਿਰ ਸਮੇਂ ਤਾਰਾਂ ਦੀ ਸਪਾਰਕਿੰਗ ਕਾਰਨ ਤੂੜੀ ਬਨਣ ਵਾਲੇ ਨਾੜ ਨੂੰ ਅੱਗ ਲੱਗ ਗਈ ਤੇ ਸਭ ਕੁਝ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਫਾਇਰ ਬ੍ਰਿਗੇਡ ਗੱਡੀ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ  ਗੱਡੀ ਦੇ ਆਉਣ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਜਿਸ ਨਾਲ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …

Leave a Reply