Monday, July 8, 2024

ਗੁਰਦੁਆਰਾ ਸਿੱਖ ਟੈਂਪਲ ਗਾਰਲੈਂਡ ਵਿਖੇ ਸ਼ਰਧਾ ਨਾਲ ਮਨਾਏ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ

PPN140520
ਮਿਲਪੀਟਸ 14  ਮਈ (ਇੰਦਰਜੀਤ ਬਾਜਵਾ)-   ਗੁਰਦੁਆਰਾ ਸਿੱਖ ਟੈਂਪਲ ਗਾਰਲੈਂਡ (ਟੈਕਸਾਸ) ਵਿਖੇ  ਅਪਰੈਲ ਤੇ ਮਈ ਦਾ ਚਲ ਰਿਹਾ ਮਹੀਨਾ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਤਿਉਹਾਰਾਂ ਦੇ ਸਮਾਗਮਾਂ ਵਿੱਚ ਬਤੀਤ ਹੋਇਆ। ਡੈਲਸ, ਫੋਰਟ ਵਰਥ ਦੀਆਂ ਸੰਗਤਾਂ ਨੇ ਇਨ੍ਹਾਂ ਤਿਉਹਾਰਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਅਪ੍ਰੈਲ ਦੇ ਪਹਿਲੇ ਹਫ਼ਤੇ ਹਾਰਿਡੰਗ ਯੂਨੀਵਰਸਿਟੀ ਆਰਕਲਾਸਾਸ ਤੋਂ ਤਕਰੀਬਨ 100-125 ਅਮਰੀਕਨ ਵਿਦਿਅਰਥੀਆਂ ਨੇ ਗੁਰੂ ਘਰ ਗਾਰਲੈਂਡ ਸਿੱਖ ਟੈਂਪਲ ਵਿਖੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਹਾਜ਼ਰੀਆਂ ਭਰੀਆਂ ।ਪ੍ਰਬੰਧਕਾਂ ਅਤੇ ਸੰਗਤ ਦੇ ਮੈਂਬਰਾਂ ਨੇ ਵਿਦਿਅਰਥੀਆਂ ਨੂੰ ਸਿੱਖ ਧਰਮ ਤੋਂ ਜਾਣੂੰ ਕਰਵਾਇਆ। ਹਾਰਡਿੰਗ ਯੂਨੀਵਰਸਿਟੀ ਦੇ ਇਹ ਵਿਦਿਆਰਥੀ ਹਰ ਸਾਲ ਅਪ੍ਰੈਲ ਦੇ ਮਹੀਨੇ ਪਿਛਲ਼ੇ 8 ਸਾਲਾਂ ਤੋਂ ਆ ਰਹੇ ਹਨ। ਅਪ੍ਰੈਲ ਦੇ ਦੂਜੇ ਹਫ਼ਤੇ ਖਾਲਸੇ ਦਾ ਜਨਮ ਦਿਹਾੜਾ, ਗਾਰਲੈਂਡ ਗੁਰੂਘਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਅਖੰਡ ਪਾਠ ਦੀ ਸਮਾਪਤੀ ਉਪਰੰਤ 13  ਅਪ੍ਰੈਲ ਨੂੰ ਗੁਰੂ ਘਰ ਦੀ ਪਰਿਕਰਮਾ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਸ਼ਬਦ ਗਾਇਨ ਕਰਦਿਆਂ ਕੀਤੀ ਗਈ ਅਤੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ ।ਇਸ ਉਪਰੰਤ ਸਜਾਏ ਦੀਵਾਨਾਂ ਵਿੱਚ ਗੁਰੂ ਘਰ ਦੇ ਕੀਰਤਨੀਏ ਭਾਈ ਮਲਕੀਤ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ। ਇਸ ਹਫ਼ਤੇ ਹੀ ਵੀਕਐਂਡ ‘ਤੇ 19 ਅਪ੍ਰੈਲ ਨੂੰ ਡੈਲਸ ਦੀ ਪੰਜਾਬੀ ਐਸੋਸੀਏਸ਼ਨ ਵੱਲੋਂ ਸਭਿਆਚਾਰਕ ਵਿਸਾਖੀ ਮੇਲਾ ਕਰਵਾਇਆ ਗਿਆ। ਦੂਰੋਂ ਨੇੜਿਆਂ ਵੱਡੀ ਗਿਣਤੀ ‘ਚ ਪੰਜਾਬੀਆਂ ਨੇ ਪਹੁੰਚ ਕੇ ਮੇਲੇ ਦੀਆ ਰੌਣਕਾਂ ਵਧਾਈਆਂ।ਗਿੱਧਾ, ਭੰਗੜਾ ਟੀਮਾਂ ਨੇ ਅਤੇ ਵਾਰਿਸ ਭਰਾਵਾਂ ਨੇ ਨੱਚ-ਨੱਚ ਕੇ ਸਮਾਗਮ ਖੇਤਰ ਨੂੰ ਗੁੰਜਣ ਲਾ ਦਿੱਤਾ।ਵਿਸਾਖੀ ਦੇ ਮੌਕੇ ‘ਤੇ ਗੁਰੂ ਘਰ ਦੀ ਗਰਾਊਂਡ ਵਿੱਚ ੧੪ਵਾਂ ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ 4 ਸਾਲ ਤੋਂ ਲੈ ਕੇ 65-70 ਸਾਲ ਤੱਕ ਦੇ ਬਜ਼ੁਰਗਾਂ ਬੱਚਿਆਂ-ਬੱਚੀਆਂ, ਭੈਣਾਂ ਤੇ ਮਾਤਾਵਾਂ ਨੇ ਹਿੱਸਾ ਲਿਆ। ਦਰਸ਼ਕ ਆਖਰੀ ਸਮੇਂ ਤੱਕ ਕਬੱਡੀ ਦੇ ਜੌਹਰ ਦੇਖਣ ਲਈ ਬੈਠੇ ਰਹੇ।ਦਰਸ਼ਕਾਂ ਨੇ ਬਾਲੀਵਾਲ, ਰੱਸਾ, ਖੋ-ਖੋ ਅਤੇ ਕੱਬਡੀ ਦਾ ਜ਼ਿਆਦਾ ਆਨੰਦ ਮਾਣਿਆ। ਇਸ ਮੌਕੇ ਹਿਊਸਟਨ ਦੀਆਂ ਸੰਗਤਾਂ ਨੇ ਵੀ ਹਾਜ਼ਰੀਆ ਭਰੀਆਂ। ਆਖਰ ਵਿੱਚ ਡੈਲਸ ਅਤੇ ਹਿਊਸਟਨ ਦੇ ਪਤਵੰਤੇ ਸੱਜਣਾਂ ਵੱਲੋਂ ਖਿਡਾਰੀਆਂ ਨੂੰ ਇਨਾਮ ਤੇ ਟਰਾਫੀਆਂ ਦਿੱਤੀਆ ਗਈਆਂ। ਮਈ ਦੇ ਪਹਿਲੇ ਹਫ਼ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਤੋਂ ਇਲਾਵਾ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ। ਗੁਰਦੁਆਰਾ ਅਕਾਲ ਜੋਤ ਗਾਰਲੈਂਡ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਹ ਮਹਾਨ ਉਪਰਾਲਾ ਕੀਤਾ ਗਿਆ। ੪ ਮਈ ਨੂੰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਵਾਨਾਂ ਵਿੱਚ ਭਾਈ ਮਲਕੀਤ ਸਿੰਘ ਦੇ ਰਾਗੀ ਜਥੇ ਵੱਲੋਂ ਸੰਗਤਾਂ ਨੂੰ ਕਥਾ ਕੀਰਤਨ ਨਾਲ ਜੋੜਿਆ ਗਿਆ। ਦੀਵਾਨ ਤੋਂ ਬਾਅਦ ਕਰਵਾਏ ਗਏ ਪ੍ਰੋਗਰਾਮ ਵਿੱਚ ਬੱਚਿਆਂ ਨੇ ਸਿੱਖ ਧਰਮ ਬਾਰੇ ਭਾਸ਼ਨ ਦਿੱਤੇ। ਵੱਖ-ਵੱਖ ਵਿਸ਼ਿਆਂ ‘ਤੇ ਸਿੱਖੀ ਬਾਰੇ ਸਵਾਲ-ਜਵਾਬ ਹੋਏ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply