Sunday, July 27, 2025
Breaking News

ਆਤਿਸ਼ਬਾਜੀ

         ਦੀਵਾਲੀ ਦੇ ਦਿਨ ਨੇੜੇ ਆਉਂਦਿਆਂ ਹੀ ਸੁੱਚਾ ਸਿੰਘ ਦੀ ਹਵੇਲੀ ਦੀ ਸਜਾਵਟ ਸ਼ੁਰੂ ਹੋਈ।ਰੰਗ ਰੋਗਨ ਤੇ ਸਫ਼ਾਈ ਦਾ ਕੰਮ ਜੋਰਾਂ `ਤੇ ਸੀ ਅਤੇ ਬੱਚੇ ਵੀ ਬੜੇ ਖੁਸ਼ ਸਨ, ਦੀਵਾਲੀ ਦਾ ਤਿਉਹਾਰ ਆਉਣ ’ਤੇ।ਸੁੱਚਾ ਸਿੰਘ ਨੇ ਕਿਹਾ, ‘ਐਂਤਕੀ ਦੀਵਾਲੀ ਧੂਮਧਾਮ ਨਾਲ ਮਨਾਉਣੀ ਐ ਤੇ ਪਟਾਕੇ ਵੀ ਖੂਬ ਚਲਾਉਣੇ ਐ ਆਪਾਂ ਸਾਰਿਆਂ ਨੇ।’ ਚਲੋ, ਦੀਵਾਲੀ ਦਾ ਦਿਨ ਆਇਆ।ਮਠਿਆਈਆਂ ਦੇ ਗੱਫੇ ਵੰਡੇ ਗਏ, ਸ਼ਾਮ ਨੂੰ ਦੀਵੇ ਦੀਆਂ ਰੌਸ਼ਨੀਆਂ ਤੇ ਖੂਬ ਪਟਾਕੇ ਲਿਆਂਦੇ ਬੱਚਿਆਂ ਵਾਸਤੇ।ਪੋਤਰੀ ਜਸਲੀਨ ਬੋਲੀ, ‘ਦਾਦਾ ਜੀ ! ਗ੍ਰੀਨ ਦੀਵਾਲੀ ਮਨਾਉਣੀ ਐ ਐਤਕੀਂ ਆਪਾਂ।ਪਟਾਕੇ ਨਾਲੇ ਵਾਤਾਵਰਣ ਖ਼ਰਾਬ ਕਰਦੇ ਐ ਤੇ ਨਾਲੇ ਪੈਸੇ ਦੀ ਬਰਬਾਦੀ,’ ਪਰ ਸੁੱਚਾ ਸਿੰਘ ਨੇ ਕੋਈ ਧਿਆਨ ਜਿਹਾ ਨਹੀਂ ਦਿੱਤਾ ਬੱਚੀ ਦੀ ਗੱਲ ਵੱਲ ਰਾਤੀਂ ਸ਼ੁਰੂ ਹੋਇਆ ਪਟਾਕਿਆਂ ਦਾ ਦੌਰ।ਚਾਰੇ ਪਾਸੇ ਧੂੰਆਂ ਹੀ ਧੂੰਆਂ ਸ਼ੋਰ-ਸ਼ਰਾਬਾ, ਸਾਹ ਦੀ ਘੁੱਟਣ ਅਤੇ ਇੱਕ ਦੂਜੇ ਤੋਂ ਵੱਧ ਕੇ ਲੋਕ ਪਟਾਕੇ ਚਲਾਉਣ।ਅਚਾਨਕ ਇੱਕ ਆਤਿਸ਼ਬਾਜੀ ਆਣ ਲੱਗੀ ਪੋਤਰੇ ਦੇ ਮੱਥੇ ‘ਚ।ਲਹੂ-ਲੁਹਾਣ ਹੋਇਆ ਧਰਤੀ ਤੇ ਜਾ ਡਿੱਗਾ, ਭਾਜੜ ਜਿਹੀ ਪੈ ਗਈ ਤੇ ਜਾ ਪਹੁੰਚੇ ਹਸਪਤਾਲ ਡਾਕਟਰ ਦੇ ਕੋਲ।ਸ਼ੁਕਰ ਪਰਮਾਤਮਾ ਦਾ, ਕੁੱਝ ਸਮੇਂ ਚ ਹੋਸ਼ ਆ ਗਈ ਬੱਚੇ ਨੂੰ ਪਰ ਸੱਟ ਤਾਂ ਗਹਿਰੀ ਸੀ।ਘਰ ਪਹੁੰਚਦਿਆਂ ਹੀ ਸੁੱਚਾ ਸਿੰਘ ਨੇ ਪੋਤਰੀ ਨੂੰ ਗਲ ਨਾਲ ਲਾਇਆ ਤੇ ਕਹਿਣ ਲੱਗੇ, ‘ਤੇਰੇ ਵਾਲੀ ਦੀਵਾਲੀ ਮਨਾਇਆਂ ਕਰਾਂਗੇ ਬਚੀਏ ਅੱਗੇ ਤੋਂ।’
Rminder Faridkotia

ਰਮਿੰਦਰ ਫਰੀਦਕੋਟੀ
ਫਰੈਂਡਜ਼ ਐਵੀਨਿੳੂ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋ- 98159-53929

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply