Saturday, August 2, 2025
Breaking News

ਵੱਖਰੀ ਕਮੇਟੀ ਦਾ ਸੁਪਨਾ ਲੈਣ ਵਾਲੇ ਕਾਮਯਾਬ ਨਹੀਂ ਹੋਣਗੇ – ਤਨਵੰਤ ਸਿੰਘ

PPN190706
ਨਵੀਂ ਦਿੱਲੀ, 19 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਹਰਿਆਣਾ ਸਰਕਾਰ ਵੱਲੋਂ ਸਿੱਖਾਂ ਦੇ ਗੁਰੂਧਾਮਾਂ ਦੇ ਪ੍ਰਬੰਧ ਨੂੰ ਸਿੱਖ ਭਰਾਮਾਰੂ ਜੰਗ ‘ਚ ਬਦਲਣ ਦੀ ਨੀਯਤ ਨਾਲ ਚੁੱਕੇ ਗਏ ਕਦਮਾਂ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕਬਾਲ ਨੂੰ ਢਾਹ ਲਾਉਣ ਦੀਆਂ ਚਲੀਆਂ ਜਾ ਰਹੀਆਂ ਚਾਲਾਂ ਦੇ ਸਿਰੇ ਨਾ ਚੜਨ ਦਾ ਵੀ ਦਾਅਵਾ ਕੀਤਾ। ਧਾਰਮਿਕ ਸੰਸਥਾਵਾਂ ‘ਚ ਸਿਆਸੀ ਦਖਲਅੰਦਾਜ਼ੀ ਨੂੰ ਬੇਲੋੜਾ ਦੱਸਦੇ ਹੋਏ ਤਨਵੰਤ ਸਿੰਘ ਨੇ ਇਸ ਬਿਲ ਰਾਹੀਂ ਹਰਿਆਣਾ ਦੇ ਗੁਰੂਧਾਮਾਂ ਦਾ ਪ੍ਰਬੰਧ ਸੂਬੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਰਿਮੋਟ ਕੰਟਰੋਲ ਨਾਲ ਚਲਾਉਣ ਦਾ ਖਦਸਾ ਵੀ ਪ੍ਰਗਟਾਇਆ। ਹੁੱਡਾ ਵੱਲੋਂ 2004  ‘ਚ ਵੱਖਰੀ ਗੁਰਦੁਆਰਾ ਕਮੇਟੀ ਬਨਾਉਣ ਦੇ ਆਪਣੇ ਚੋਣ ਮਨੋਰਥ ਪੱਤਰ ‘ਚ ਕੀਤੇ ਗਏ ਵਾਅਦੇ ਤੇ ੧੦ ਸਾਲ ਬਾਅਦ ਅਮਲ ਕਰਨ ਤੇ ਤਨਵੰਤ ਸਿੰਘ ਨੇ ਹੁੱਡਾ ਦੀ ਨੀਅਤ ਅਤੇ ਨੀਤੀ ਤੇ ਵੀ ਸਵਾਲ ਖੜੇ ਕੀਤੇ।
ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦੇਣ ਵਾਲੇ ਪਰਮਜੀਤ ਸਿੰਘ ਸਰਨਾ ਦਾ ਦਿੱਲੀ ਵਿਚ ਸਿਆਸੀ ਵਜੂਦ ਖਤਮ ਹੋਣ ਦਾ ਹਵਾਲਾ ਦਿੰਦੇ ਹੋਏ ਹਰਿਆਣਾ ਦੇ ਬਾਗੀ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਅਤੇ ਦੀਦਾਰ ਸਿੰਘ ਨਲਵੀ ਦਾ ਵੀ ਸਿਆਸੀ ਕੈਰੀਅਰ ਇਨ੍ਹਾਂ ਬੇਹੁਦਗੀਆਂ ਨਾਲ ਖਤਮ ਹੋਣ ਦਾ ਵੀ ਦਾਅਵਾ ਕੀਤਾ। ਪੁਰਾਤਨ ਇਤਿਹਾਸ ਦੀ ਗੱਲ ਕਰਦੇ ਹੋਏ ਤਨਵੰਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਕਾਯਮ ਕਰਨ ਵਾਸਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ।ਬਾਗੀ ਸਿੱਖ ਆਗੂਆਂ ਵੱਲੋਂ ਆਪਣੇ ਬਚਾਵ ‘ਚ ਦਿੱਲੀ ਕਮੇਟੀ ਦੀ ਹੋਂਦ ਦੀ ਗੱਲ ਕਰਦੇ ਹੋਏ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਬਨਾਉਣ ਦੇ ਦਿੱਤੇ ਜਾ ਰਹੇ ਹਵਾਲੇ ਨੂੰ ਵੀ ਗਲਤ ਦੱਸਣ ਦੇ ਨਾਲ ਹੀ ਤਨਵੰਤ ਸਿੰਘ ਨੇ ਚੇਤਾ ਕਰਵਾਇਆ ਕਿ 80 ਦੇ ਦਹਾਕੇ ‘ਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਿੱਲੀ ਦੇ ਗੁਰੂਧਾਮਾਂ ਦੇ ਪ੍ਰਬੰਧ ਤੇ ਸਰਕਾਰੀ ਬੋਰਡ ਬਣਾ ਕੇ ਕਬਜਾ ਕੀਤਾ ਗਿਆ ਸੀ, ਜਿਸ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਨ ਤੋਂ ਬਾਅਦ ਦਿੱਲੀ ਦੇ ਸਿੱਖਾਂ ਦੇ ਹੱਥ ‘ਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ‘ਚ ਪ੍ਰਾਪਤ ਹੋਈ ਸੀ। ਦਿੱਲੀ ਕਮੇਟੀ ਨਾਲ ਹਰਿਆਣਾ ਕਮੇਟੀ ਦੀ ਤੁਲਨਾ ਵੀ ਉਨ੍ਹਾਂ ਨੇ ਗੈਰਜ਼ਰੂਰੀ ਦੱਸਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply