Tuesday, July 29, 2025
Breaking News

ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ਼ ਮੰਡੀ ਹਰਜੀ ਰਾਮ ਵਿਖੇ ਕਰਵਾਏ ਕਰਾਟੇ ਮੁਕਾਬਲੇ

ਮਲੋਟ, 2 ਫਰਵਰੀ (ਪੰਜਾਬ ਪੋਸਟ- ਗਰਗ) – ਸਿਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ PPN0202201810ਮਲੋਟ ਦੀਆਂ ਵਿਦਿਆਰਥਣਾਂ ਨੂੰ 60 ਦਿਨਾ ਦੀ ਕਰਾਟੇ ਟਰੇਨਿੰਗ ਕਰਾਟੇ ਕੋਚ ਬਲੈਕ ਬੈਲਟ ਨੈਨਸੀ ਵੱਲੋ ਦਿਤੀ ਗਈ।ਸਕੂਲ ਦੀਆਂ ਵਿਦਿਆਰਥਣਾਂ `ਚ ਕਰਾਟੇ ਟ੍ਰੇਨਿੰਗ ਹਾਸਲ ਕਰਨ ਲਈ ਕਾਫੀ ਉਤਸ਼ਾਹ ਦੇਖਿਆ ਗਿਆ।ਅੱਜ ਟ੍ਰੇਨਿੰਗ ਦੇ ਆਖਰੀ ਦਿਨ ਕਰਾਟੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕਰਾਟੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਕੁੜੀਆਂ ਨੇ ਭਾਗ ਲਿਆ।ਮੁਕਾਬਲਿਆਂ ਵਿਚ ਰੀਯਾ ਨੇ ਪਹਿਲਾ, ਮਧੂ ਨੇ ਦੂਜਾ ਅਤੇ ਮੰਜੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਹੰਸ ਰਾਜ ਚੌਹਾਨ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਰਹੂੜਿਆਂਵਾਲੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਇਸ ਮੋਕੇ ਜਸਵਿੰਦਰ ਸਿੰਘ ਡੀ.ਪੀ.ਈ ਨੇ ਬੋਲਦੇ ਹੋਏ ਕਿਹਾ ਕਿ ਕਰਾਟੇ ਹਰ ਲੜਕੀ ਨੂੰ ਆਉਣੇ ਚਾਹੀਦੇ ਹਨ ਤਾਂ ਕਿ ਪੂਰੀ ਜਿੰਦਗੀ ਆਪਣੀ ਆਤਮ ਰੱਖਿਆ ਕਰ ਸਕੇ।ਲੜਕੀਆਂ ਵਾਸਤੇ ਆਤਮ ਰੱਖਿਆ ਬਹੁਤ ਜਰੂਰੀ ਹੈ, ਮੁੱਖ ਮਹਿਮਾਨ ਹੰਸ ਰਾਜ ਚੌਹਾਨ ਨੇ ਬੱਚੀਆਂ ਨੂੰ ਇਨਾਮ ਦਿੱਤੇ ।ਉਹਨਾ ਬੋਲਦਿਆਂ ਕਿਹਾ ਕਿ ਕਰਾਟੇ ਗੇਮ ਦੇ ਬਹੁਤ ਫਾਇਦੇ ਹਨ। ਉਨ੍ਹਾਂ ਨੇ ਬੱਚੀਆਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਪਿ੍ੰਸੀਪਲ ਵਿਜੈ ਗਰਗ ਨੇ ਮੁੱਖ ਮਹਿਮਾਨ ਨੂੰ `ਜੀ ਆਇਆਂ` ਕਿਹਾ ਅਤੇ ਪੁਜੀਸ਼ਨਾਂ ਪਾ੍ਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਇਹ ਕਰਾਟੇ ਟ੍ਰੇਨਿੰਗ ਸ੍ਰੀਮਤੀ ਇੰਦਰਜੀਤ ਕੌਰ ਮੈਥ ਮਿਸਟ੍ਰੈਸ ਦੀ ਦੇਖ-ਰੇਖ ਹੇਠ ਕਰਵਾਈ ਗਈ।ਇਸ ਮੌਕੇ ਕਿ੍ਸਨ ਲਗ ਬਠਲਾ ਸਾਇੰਸ ਮਾਸਟਰ, ਸੁਰੇਸ਼ ਕੁਮਾਰ ਸ.ਸ ਮਾਸਟਰ, ਸੰਦੀਪ ਕੁਮਾਰ ਮੱਕੜ ਮੈਥ ਮਾਸਟਰ, ਰਾਜੀਵ ਕੁਮਾਰ ਮੈਥ ਮਾਸਟਰ, ਹਰੀ ਸਿੰਘ ਡਰਾਇੰਗ ਮਾਸਟਰ ਹਾਜਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply