Thursday, July 3, 2025
Breaking News

139 ਸਕੂਲੀ ਬੱਚਿਆਂ ਦੇ ਦੰਦਾਂ ਦਾ ਕੀਤਾ ਚੈਕਅੱਪ ਅਤੇ ਮੁਫਤ ਵੰਡੇ ਬੁਰਸ਼ ਤੇ ਪੇਸਟ

ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ
ਧੂਰੀ, 9 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਰਕਾਰੀ ਪ੍ਰਾਈਮਰੀ ਸਕੂਲ ਲਛਮੀ ਬਾਗ ਵਿਖੇ ਸੋਸ਼ਲ ਵੈਲਫੇਅਰ ਯੂਨਿਟ ਧੂਰੀ ਵੱਲੋਂ ਪ੍ਰਧਾਨ PPN0902201812ਮਾਸਟਰ ਤਰਸੇਮ ਮਿੱਤਲ ਤੇ ਚੇਅਰਮੈਨ ਮਲਕੀਤ ਸਿੰਘ ਚਾਂਗਲ਼ੀ ਦੀ ਅਗੁਵਾਈ ਵਿੱਚ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।ਦੰਦਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਮੀਨਾ ਸ਼ਰਮਾਂ ਵੱਲੋਂ ਸਕੂਲ ਦੇ 139 ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ ਅਤੇ ਪੇਸਟ ਤੇ ਬੁਰਸ਼ ਮੁਫਤ ਵੰਡੇ ਗਏ। ਡਾ. ਮੀਨਾ ਸ਼ਰਮਾਂ ਨੇ ਬੱਚਿਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਸੁਚੇਤ ਕਰਦਿਆਂ ਜਿਥੇ ਸਹੀ ਬੁਰਸ਼ ਕਰਨ ਦੀ ਵਿਧੀ ਦੱਸੀ, ਉਥੇ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਯਕੀਨੀ ਬਣਾਉਣ `ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਸਮੇਂ-ਸਮੇਂ ਸਿਰ ਆਪਣੇ ਦੰਦਾਂ ਨੂੰ ਚੈਕ ਕਰਵਾਉਂਦੇ ਰਹਿਣ ਲਈ ਕਿਹਾ।ਉਹਨਾਂ ਕਿਹਾ ਕਿ ਸਾਫ ਸੁਥਰੇ ਦੰਦ ਰੱਖਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।PPN0902201813
ਕੈਂਪ ਵਿੱਚ ਯੂਨਿਟ ਦੇ ਵਿੱਤ ਸਕੱਤਰ ਸੇਵਾ ਮੁਕਤ ਲੈਕਚਰਾਰ ਸਤੀਸ਼ ਚੰਦਰ ਅਰੋੜਾ ਨੇ ਕਿਹਾ ਕਿ ਸਮੇਂ-ਸਮੇਂ ਅਜਿਹੇ ਕੈਂਪ ਲਗਾਏ ਜਾਣਗੇ।ਜਦੋਂਕਿ ਜਨਰਲ ਸਕੱਤਰ ਮਨਜੀਤ ਸਿੰਘ ਬਖਸ਼ੀ ਵੱਲੋਂ ਸਮਾਜਿਕ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ।ਵਿਸ਼ੇਸ਼ ਤੌਰ `ਤੇ ਪਹੁੰਚੇ ਉੱਘੇ ਸਮਾਜਸੇਵੀ ਮਹਾਸ਼ਾ ਪ੍ਰਤੀਗਿਆ ਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਉਹ ਨਿਸ਼ਕਾਮ ਸੇਵਾ ਸੰਮਤੀ ਅਤੇ ਨੇਤਰ ਬੈਂਕ ਸੰਮਤੀ ਵੱਲੋਂ ਅਜਿਹੇ ਕੈਂਪ ਲਾਉਣ ਲਈ ਉਹ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਤੱਤਪਰ ਹਨ ਇਸ ਮੌਕੇ ਅਖਿਲ ਭਾਰਤੀਯ ਤਰੁਣ ਸੰਗਮ ਦੇ ਪ੍ਰਧਾਨ ਦਿਨੇਸ਼ ਸਿੰਗਲਾ, ਸੁਰੇਸ਼ ਬਾਂਸਲ, ਨਰਿੰਦਰ ਨਿੰਦੀ ਆਦਿ ਤੋਂ ਇਲਾਵਾ ਸਕੂਲ ਦੀ ਮੁੱਖ ਅਧਿਆਪਕਾ ਰੀਮਾ ਬਾਂਸਲ, ਅਤੁਲ ਗੁਪਤਾ, ਸੁਸ਼ਮਾ ਭਗਤ ਅਤੇ ਸਮੂਹ ਸਟਾਫ ਵੀ ਹਾਜ਼ਰ ਸੀ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply