Sunday, November 10, 2024

ਬਾਲ ਸੁਰੱਖਿਆ ਯੂਨਿਟ ਨੇ ਮਾਪਿਆਂ ਦੇ ਹਵਾਲੇ ਕੀਤਾ ਬੱਚਾ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) –    ਪਿਛਲੇ 2 ਸਾਲਾਂ ਤੋਂ ਸਥਾਨਕ ਆਲ ਇੰਡੀਆ ਪਿੰਗਲਵਾੜਾ ਵਿਖੇ ਰਹਿ PPN2302201809ਰਿਹਾ ਸਾਗਰ ਉਰਫ ਲੱਕੀ ਨਾਮੀ ਬੱਚਾ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਹੈ।ਇਸ ਸਬੰਧੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕੌਂਸਲਰ ਮੈਡਮ ਬਨਪ੍ਰੀਤ ਕੌਰ ਵੱਲੋਂ ਉਸ ਬੱਚੇ ਦੀ ਕੌਸਲਿੰਗ ਕੀਤੀ ਗਈ ਅਤੇ ਉਸ ਕੌਂਸਲਿੰਗ ਦੌਰਾਨ ਬੱਚੇ ਨੇ ਆਪਣੇ ਪਰਿਵਾਰ ਸਬੰਧੀ ਜਾਣਕਾਰੀ ਦਿੱਤੀ।ਬੱਚੇ ਵਲੋਂ ਦਿੱਤੇ ਟੈਲੀਫੋਨ ਨੰਬਰ `ਤੇ ਸੰਪਰਕ ਕੀਤਾ ਗਿਆ ਤਾਂ ਬੱਚੇ ਦੇ ਵਾਰਸ ਮੁਥਰਾ ਤੋਂ ਅੰਮ੍ਰਿਤਸਰ ਉਸ ਨੁੰ ਲੈਣ ਆਏ। ਪਿੰਗਲਵਾੜਾ ਵੱਲੋਂ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਦੀਆਂ ਚਾਈਲਡ ਕੇਅਰ ਇੰਸੀਟੀਚਿਊਟ ਵਿੱਚ ਰਹਿ ਰਹੇ ਦੂਜੇ ਰਾਜਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਰਾਜ ਵਿੱਚ ਭੇਜਣ ਲਈ ਆਦੇਸ਼ ਜਾਰੀ ਕੀਤੇ ਗਏ ਸਨ।ਇਸ ਮੌਕੇ ਮੈਡਮ ਪਵਨਦੀਪ ਕੌਰ, ਮੈਡਮ ਰਿਤੂ ਭਗਤ ਬਾਲ ਸੁਰੱਖਿਆ ਅਫਸਰ ਅਤੇ ਗੁਰਜੰਟ ਸਿੰਘ ਸ਼ੋਸਲ ਵਰਕਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …

Leave a Reply