ਬਠਿੰਡਾ, 5 ਅਗਸਤ(ਅਵਤਾਰ ਸਿੰਘ ਕੈਂਥ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਲੋਂ ਕੈਂਸਰ ਪੀੜਤ ਪਰਿਵਾਰਾਂ ਨੂੰ ਜੋ ਸਹਾਇਤਾ ਫੰਡ ਦਿੱਤਾ ਜਾਂਦਾ ਹੈ ਉਸ ਲੜੀ ਦੇ ਅਧੀਨ ਐਸ.ਜੀ.ਪੀ.ਸੀ ਮੈਂਬਰ ਸੁਖਦੇਵ ਸਿੰਘ ਬਾਹੀਆਂ ਵਲੋਂ ਆਪਣੇ ਖੇਤਰ ਅਧੀਨ ਪੀੜਤ ਪਰਿਵਾਰਾਂ ਦੇ ਮੁਖੀਆਂ ਨੂੰ ੨੦-੨੦ ਹਜ਼ਾਰ ਰੁਪਏ ਦੇ ਚੈਂਕ ਸਥਾਨਕ ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਸੁਰਜੀਤ ਕੁਮਾਰ ਪੁੱਤਰ ਸਾਲਗਿਰਾਸ ਬਠਿੰਡਾ, ਗਿੰਦੋ ਦੇਵੀ ਬਠਿੰਡਾ,ਤੋਸ਼ਿਤ ਅਲਿਆਸ ਸ਼ਿਵਮ ਬਠਿੰਡਾ, ਰਾਜੇਸ਼ ਕੁਮਾਰ ਪੁੱਤਰ ਤੁਲਸੀਰਾਮ , ਲਖਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਬਠਿੰਡਾ, ਨਰ ਸਿੰਘ ਪੁੱਤਰ ਮਿੱਤ ਸਿੰਘ ਪਿੰਡ ਸਿਵੀਆਂ, ਕਰਤਾਰ ਸਿੰਘ ਪੁੱਤਰ ਸੁਹੇਲ ਸਿੰਘ ਪਿੰਡ ਬਲਾਹੜ, ਸੁਖਦੇਵ ਕੌਰ ਪਤਨੀ ਤੇਜ ਸਿੰਘ ਪਿੰਡ ਪੂਹਲਾ ਅਤੇ ਰੁਪ ਲਾਲ ਪੁੱਤਰ ਨੱਥੂ ਰਾਮ ਸ਼ਾਮਲ ਸਨ ਨੂੰ ਦਿੱਤੇ। ਇਸ ਮੌਕੇ ਮੈਨੇਜਰ ਸੁਮੇਰ ਸਿੰਘ, ਬਲਦੇਵ ਸਿੰਘ, ਗੁਰਤੇਜ ਸਿੰਘ ਆਦਿ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …