ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2018 ਕ੍ਰਿਕੇਟ ਲੀਗ ਦੇ ਚੌਥੇ ਦਿਨ ਪੂਲ ਬੀ ਦੇ ਸ਼ੁਰੂ ਹੋਏ
ਮੈਚਾਂ ਦੌਰਾਨ ਦੋ ਮੈਚ ਹੋਏ ਦੋਵੇਂ ਹੀ ਮੁਕਾਬਲੇ ਬਹੁਤ ਹੀ ਰੌਚਕ ਰਹੇ।ਪਹਿਲੇ ਮੈਚ ‘ਚ ਮੁਕਾਬਲਾ ਐਫ.ਸੀ.ਆਈ ਅਤੇ ਅਤੇ ਕਿਸ਼ਨਗੰਜ ਜਿਮਖਾਨਾ ਦਿੱਲੀ ਦਰਮਿਆਨ ਹੋਇਆ।ਕਿਸ਼ਨਗੰਜ ਜਿਮਖਾਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਿਤ 20 ਓਵਰਾਂ ‘ਚ 7 ਵਿਕਟਾਂ ਗਵਾ ਕੇ 144 ਦੌੜਾਂ ਬਣਾਈਆਂ।ਆਈ.ਪੀ.ਐਲ ਖਿਡਾਰੀ ਰਾਹੁਲ ਤੇਵਾਤਿਆ ਦੀਆਂ 27 ਗੇਂਦਾਂ ‘ਤੇ 39 ਦੌੜਾਂ ਸ਼ਾਮਿਲ ਸਨ।ਇਸ ਦੇ ਜਵਾਬ ‘ਚ ਐਫ.ਸੀ.ਆਈ ਦੀ ਟੀਮ ਨੇ ਵੀ ਪੂਰਾ ਮੁਕਾਬਲਾ ਕੀਤਾ ਅਤੇ ਮਯੰਕ ਸਿਡਾਨਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 28 ਗੇਂਦਾਂ ‘ਤੇ 40 ਦੌੜਾਂ ਬਣਾ ਲਈਆਂ।ਮੈਚ ਦਾ ਫੈਸਲਾ ਆਖ਼ਰੀ ਓਵਰ ‘ਚ ਹੋਇਆ ਐਫ.ਸੀ.ਆਈ ਦੀ ਟੀਮ ਸਿਰਫ਼ 140 ਦੌੜਾਂ ਹੀ ਬਣਾ ਸਕੀ ਅਤੇ ਇਸ ਤਰਾਂ ਕਿਸ਼ਨਗੰਜ ਜਿਮਖਾਨਾ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਲਿਆ।ਮੈਨ ਆਫ਼ ਦੀ ਮੈਚ ਰਾਹੁਲ ਤੇਵਾਤਿਆ ਨੂੰ ਐਲਾਨਿਆ ਗਿਆ ਜਿਸ ਨੇ ਨਾ ਸਿਰਫ਼ 39 ਦੌੜਾਂ ਹੀ ਬਣਾਈਆਂ, ਬਲਕਿ 4 ਓਵਰਾਂ ‘ਚ ਸਿਰਫ਼ 20 ਦੌੜਾਂ ਦੇ ਕੇ 4 ਮਹੱਤਵਪੂਰਨ ਵਿਕਟਾਂ ਵੀ ਲਈਆਂ
ਦੂਜਾ ਮੈਚ ਮਿਨਰਵਾ ਅਕੈਡਮੀ, ਚੰਡੀਗੜ੍ਹ ਅਤੇ ਓ.ਐਨ.ਜੀ.ਸੀ ਦਰਮਿਆਨ ਖੇਡਿਆ ਗਿਆ ਜਿਸ ‘ਚ ਮਿਨਰਵਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ।ਦੋਵਾਂ ਟੀਮਾਂ ਨੇ 20 ਓਵਰਾਂ ਚ 121 ਦੌੜਾਂ ਦਾ ਬਰਾਬਰ ਸਕੋਰ ਬਣਾ ਕੇ ਮੈਚ ਟਾਈ ਕਰ ਦਿੱਤਾ।ਮੈਚ ਦਾ ਫੈਸਲਾ ਸੁਪਰ ਓਵਰ ਦੌਰਾਨ ਹੋਇਆ ਸੁਪਰ ਓਵਰ ਦੌਰਾਨ ਮਿਨਰਵਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਗੇਂਦਾਂ ‘ਤੇ 11 ਦੌੜਾਂ ਬਣਾਈਆਂ, ਜਦਕਿ ਓ.ਐਨ.ਜੀ.ਸੀ ਦੀ ਟੀਮ ਸੁਪਰ ਓਵਰ ‘ਚ ਸਿਰਫ਼ 7 ਦੌੜਾਂ ਹੀ ਬਣਾ ਸਕੀ।ਇਸ ਤਰਾਂ ਮਿਨਰਵਾ ਦੀ ਟੀਮ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਲਿਆ।
ਸੁਖਜਿੰਦਰ ਸਿੰਘ ਨੇ 4 ਓਵਰਾਂ ‘ਚ ਸਿਰਫ਼ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਮੈਨ ਆਫ਼ ਦੀ ਮੈਚ ਚੁਣਿਆ ਗਿਆ।ਸੁਨੀਲ ਦੱਤੀ, ਐਮ.ਐਲ.ਏ, ਉੱਤਰੀ, ਅੰਮ੍ਰਿਤਸਰ ਅੱਜ ਦੇ ਮੈਚਾਂ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਦਿਲਰਾਜ ਸਰਕਾਰੀਆ ਪ੍ਰਧਾਨ, ਯੂਥ ਕਾਂਗਰਸ, ਉਘੇ ਸਮਾਜ ਸੇਵਕ ਤੇ ਓ.ਸੀ.ਐਮ ਮਿਲ ਦੇ ਐਮ.ਡੀ ਵਿਕਰਮ ਮਾਹਲਦਾਰ, ਸੁਨੀਤਾ ਕਿਰਨ ਡੀ.ਈ.ਓ (ਸੇਕੇੰਡਰੀ), ਡਾ. ਐਚ.ਐਸ ਸੋਹਲ ਸਾਬਕਾ ਐਚ.ਓ.ਡੀ ਅਤੇ ਪ੍ਰੋਫੈਸਰ ਆਰਥੋ ਸਰਕਾਰੀ ਮੈਡੀਕਲ ਕਾਲਜ਼ ਅੰਮ੍ਰਿਤਸਰ, ਅਤੇ ਲਾਸ ਵੇਗਾਸ ਤੋਂ ਉਚੇਚੇ ਤੌਰ ‘ਤੇ ਪੁੱਜੇ ਡਾ. ਹਰ ਵਿਸ਼ੇਸ਼ ਮਹਿਮਾਨ ਸਨ।ਤਰਨਤਾਰਨ ਦੇ ਏ.ਡੀ.ਸੀ ਸੰਦੀਪ ਰਿਸ਼ੀ ਸਮੇਤ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕਾਂ ਨੇ ਮੈਚ ਦਾ ਅਨੰਦ ਮਾਣਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media