ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਅਤੇ ਚੱਲ ਰਹੇ ਕਾਰਜਾਂ ਦੀ ਚੜਦੀ ਕਲਾ ਲਈ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।ਸਕੂਲ ਵਿੱਚ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਤੇ ਜਪੁਜੀ ਸਾਹਿਬ ਦੇ ਪਾਠਾਂ ਦੀ ਲੜੀ 7 ਦਿਨਾਂ ਤੋਂ ਚੱਲ ਰਹੀ ਸੀ ਅਤੇ ਰੋਜ਼ਾਨਾ ਸ਼ਾਮ ਨੂੰ ਕੀਰਤਨ ਸਮਾਗਮ ਕਰਵਾਏ ਜਾਂਦੇੇ ਸਨ।ਸ੍ਰੀ ਸੰਪਟ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਛਹਿਬਰ ਲਾਈ।ਭਾਈ ਸਾਹਿਬ ਦੇ ਕੀਰਤਨ ਉਪਰੰਤ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ।ਸੱਤਵੀਂ ਕਲਾਸ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ `ਤੇ ਆਉਣ ਅਤੇ ਕੀਰਤਨ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।ਲੰਗਰ ਵਰਤਾਉਣ ਦੀ ਸੇਵਾ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਤੇ ਸਮੁੱਚੇ ਟੀਚਰਾਂ ਨੇ ਮਿਲ ਕੇ ਕੀਤੀ।
ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਜੋ ਸਕੂਲ ਟਰੱਸਟ ਵਲੋਂ ਚਲਾਏ ਜਾ ਰਹੇ ਹਨ, ਉਨਾਂ ਸਕੂਲਾਂ ਵਿਚ ਦੁਨਿਆਵੀ ਪੜਾਈ ਦੇ ਨਾਲ-ਨਾਲ ਅਧਿਆਤਮਕ ਸਿਖਿਆ ਵੀ ਦਿੱਤੀ ਜਾਂਦੀ ਹੈ, ਜਿਸ ਨਾਲ ਬੱਚੇ ਹਮੇਸ਼ਾਂ ਉਚ ਬੁਲੰਦੀਆਂ `ਤੇ ਪਹੁੁੰਚਦੇ ਹਨ ਅਤੇ ਕਦੇ ਵੀ ਗਲਤ ਰਸਤੇ ਨਹੀ ਪੈਂਦੇ।ਅਖੀਰ ਵਿੱਚ ਭਾਈ ਗੁਰਇਕਬਾਲ ਸਿੰਘ, ਟਹਿਲਇੰਦਰ ਸਿੰਘ, ਰਜਿੰਦਰ ਸਿੰਘ, ਰਾਜੂ ਵੀਰ, ਹਰਮਿੰਦਰ ਸਿੰਘ ਦਾ ਪ੍ਰਿੰਸੀਪਲ ਜਸਲੀਨ ਕੌਰ ਨੇ ਧੰਨਵਾਦ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …