Saturday, July 26, 2025
Breaking News

ਕੁਲਭੂਸ਼ਨ ਸਿੰਘ ਬਾਜਵਾ ਵਲੋਂ ਅਚਨਾਕ ਕੀਤਾ ਗਿਆ (ਪ੍ਰਇਮਾਰੀ) ਸਕੂਲਾਂ ਦਾ ਦੋਰਾ

PPN2804201806ਭੀਖੀ, 28 ਅਪ੍ਰੈਲ  (ਪੰਜਾਬ ਪੋਸਟ- ਕਮਲ ਜਿੰਦਲ) – ਜਿਲਾ ਸਿੱਖਿਆ ਅਫ਼ਸਰ ਕੁਲਭੂਸ਼ਨ ਸਿੰਘ ਬਾਜਵਾ ਵਲੋ ਅਚਨਾਕ ਪ੍ਰਾਇਮਾਰੀ ਸਕੂਲਾਂ ਦਾ ਦੋਰਾ ਕੀਤਾ ਗਿਆ।ਜਿਲਾ ਸਿੱਖਿਆ ਅਫ਼ਸਰ ਕੁਲਭੂਸ਼ਨ ਸਿੰਘ ਬਾਜਵਾ ਹੀਰੋ ਕਲਾਂ ਅਤੇ ਹੀਰੋ ਖੁਰਦ ਦੇ ਸਕੂਲ ਵਿੱਚ ਵਿਸ਼ੇਸ਼ ਤੌਰ `ਤੇ ਜਾਇਜਾ ਲੈਣ ਪਹੁੰਚੇ। ਉਹਨਾ ਨੇ ਸਭ ਤੋਂ ਪਹਿਲਾਂ ਸਕੂਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਦੀ ਹਾਜਰੀ ਚੈਕ ਕੀਤੀ।ਉਨਾ ਨੇ ਕਿਹਾ ਕਿ ਜਿਲੇ ਦੇ ਬਹੁਤ ਸਾਰੇ ਸਕੂਲਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਉਹ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਵਚਨਬੱਧ ਹਨ। ਉਹਨਾ ਨੇ ਹਰ ਇਕ ਸਕੂਲ ਦੇ ਅਧਿਆਪਕ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਬੱਚਿਆਂ ਨੂੰ ਪੜਾਓਣ ਲਈ ਕਿਹਾ ਤਾਂ  ਕਿ ਬੱਚੇ ਚੰਗੀ ਪੜਾਈ ਪ੍ਰਾਪਤ ਕਰਨ ਤੇ ਸਕੂਲਾਂ ਦੇ ਨਤੀਜੇ ਵਧੀਆ ਆ ਸਕਣ।ਇਸ ਮੋਕੇ ਡਿਪਟੀ ਡੀ.ਈ.ਓ ਮਾਨਸਾ ਰਾਮਜੀਤ ਸਿੰਘ ਤੇ ਸ਼ਮਸੇਰ ਸਿੰਘ ਆਦਿ ਵੀ ਮੌਜੂਦ ਸਨ।
 

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply