ਰਚਨਾ ਪੰਜਾਬੀ ਮਾਂ-ਬੋਲੀ ਦੇ ਪਸਾਰ ਲਈ ਮੀਲ ਪੱਥਰ ਸਾਬਿਤ ਹੋਵੇਗਾ- ਡਾ. ਰੱਤੂ
ਜਲੰਧਰ, 13 ਮਈ (ਪੰਜਾਬ ਪੋਸਟ ਬਿਊਰੋ) – “ਪੰਜਾਬੀ ਭਾਸ਼ਾ ਦਾ ਵਿਕਾਸ ਤੇ ਸੱਜਰੇ ਸਾਹਿਤ ਦੀ ਤਰਜਮਾਨੀ ਲਈ ਜ਼ਰੂਰੀ ਹੈ ਕਿ ਮਾਂ-ਬੋਲੀ ਵਿੱਚ ਸਾਹਿਤਕ  ਰਸਾਲੇ ਵੱਧ ਤੋਂ ਵੱਧ ਛਪਣ ਜਿਸ ਨਾਲ ਇਸ ਧਰਤੀ ਦੇ ਲਿਖਿਆ ਗਿਆ ਸਾਹਿਤ ਪ੍ਰਫੁੱਲਤ ਹੋਵੇ।” ਇਹ ਵਿਚਾਰ ਅੱਜ ਇਥੇ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵੱਲੋਂ ਪੰਜਾਬੀ ਦੇ ਕੌਮਾਂਤਰੀ ਰਸਾਲੇ ਰਚਨਾ ਦੇ ਰਿਲੀਜ਼ ਸਮਾਗਮ ਸਮੇਂ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਮੁੱਖੀ ਡਾਇਰੈਕਟਰ ਤੇ ਦੂਰਦਰਸ਼ਨ ਇੰਡੀਆ ਦੇ ਸਾਬਕਾ ਡਾਇਰੈਕਟਰ ਡਾ. ਕ੍ਰਿਸ਼ਨ ਕੁਮਾਰ ਰੱਤੂ ਨੇ ਪ੍ਰਗਟ ਕੀਤੇ।ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਪਾਸਾਰ ਸਾਰੇ ਸੰਸਾਰ ਵਿੱਚ ਬੜੀ ਤੇਜੀ ਨਾਲ ਹੋਇਆ ਹੈ ਅਤੇ ਹੋ ਰਿਹਾ ਹੈ।ਕਿਸੇ ਵੀ ਭਾਸ਼ਾ ਦੀ ਤਰੱਕੀ ਲਈ ਉਥੋਂ ਦਾ ਨਿੱਜੀ ਮੀਡੀਆ ਨਰਸਰੀ ਦੀ ਤਰ੍ਹਾਂ ਹੈ, ਜਿਸ ਨੇ ਸ਼ੋਸਲ ਮੀਡੀਆ ਦੇ ਆ ਜਾਣ ਨਾਲ ਪੰਜਾਬੀ ਮਾਂ-ਬੋਲੀ ਨੂੰ ਅਮੀਰ ਕਰ ਦਿੱਤਾ ਹੈ।
ਰਸਾਲੇ ਵੱਧ ਤੋਂ ਵੱਧ ਛਪਣ ਜਿਸ ਨਾਲ ਇਸ ਧਰਤੀ ਦੇ ਲਿਖਿਆ ਗਿਆ ਸਾਹਿਤ ਪ੍ਰਫੁੱਲਤ ਹੋਵੇ।” ਇਹ ਵਿਚਾਰ ਅੱਜ ਇਥੇ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵੱਲੋਂ ਪੰਜਾਬੀ ਦੇ ਕੌਮਾਂਤਰੀ ਰਸਾਲੇ ਰਚਨਾ ਦੇ ਰਿਲੀਜ਼ ਸਮਾਗਮ ਸਮੇਂ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਮੁੱਖੀ ਡਾਇਰੈਕਟਰ ਤੇ ਦੂਰਦਰਸ਼ਨ ਇੰਡੀਆ ਦੇ ਸਾਬਕਾ ਡਾਇਰੈਕਟਰ ਡਾ. ਕ੍ਰਿਸ਼ਨ ਕੁਮਾਰ ਰੱਤੂ ਨੇ ਪ੍ਰਗਟ ਕੀਤੇ।ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਪਾਸਾਰ ਸਾਰੇ ਸੰਸਾਰ ਵਿੱਚ ਬੜੀ ਤੇਜੀ ਨਾਲ ਹੋਇਆ ਹੈ ਅਤੇ ਹੋ ਰਿਹਾ ਹੈ।ਕਿਸੇ ਵੀ ਭਾਸ਼ਾ ਦੀ ਤਰੱਕੀ ਲਈ ਉਥੋਂ ਦਾ ਨਿੱਜੀ ਮੀਡੀਆ ਨਰਸਰੀ ਦੀ ਤਰ੍ਹਾਂ ਹੈ, ਜਿਸ ਨੇ ਸ਼ੋਸਲ ਮੀਡੀਆ ਦੇ ਆ ਜਾਣ ਨਾਲ ਪੰਜਾਬੀ ਮਾਂ-ਬੋਲੀ ਨੂੰ ਅਮੀਰ ਕਰ ਦਿੱਤਾ ਹੈ।
ਡਾ. ਕ੍ਰਿਸ਼ਨ ਕੁਮਾਰ ਰੱਤੂ ਨੇ ਬੋਲਦਿਆਂ ਹੋਇਆਂ ਕਿਹਾ ਕਿ `ਰਚਨਾ` ਦੀ ਪ੍ਰਕਾਸ਼ਨਾ ਨਾਲ ਪੰਜਾਬੀ ਮਾਂ-ਬੋਲੀ ਤੇ ਅਦਬ ਦੀ ਤਰੱਕੀ ਲਈ ਇੱਕ ਨਵਾਂ ਰਸਤਾ ਆਇਆ ਹੈ, ਜਦੋਂ ਇਸ ਮੈਗਜ਼ੀਨ ਨੂੰ ਬਿਨਾਂ ਪੜ੍ਹਨ ਵਾਲਾ ਪਾਠਕ ਵੀ ਮੈਗਜ਼ੀਨ ਵੱਲੋਂ ਤਿਆਰ ਕੀਤੀ ਗਈ ਸੀ.ਡੀ `ਤੇ ਸੁਣ ਸਕਦਾ ਹੈ।ਇਹ ਪੰਜਾਬੀ ਦਾ ਪਹਿਲਾ ਮੈਗਜ਼ੀਨ ਹੈ, ਜਿਸ ਨੇ ਸਾਫ਼ ਸੁਥਰੇ ਸਾਹਿਤਕ ਮਿਆਰ ਨੂੰ ਤੇਜ਼ੀ ਨਾਲ ਫੈਲ ਰਹੇ ਸਾਹਿਤਕ ਪ੍ਰਦੂਸ਼ਣ ਵਿਚੋਂ ਮੁਕਤ ਕਰਨ ਲਈ ਆਵਾਜ਼ ਉਠਾਈ ਹੈ।ਉਹਨਾਂ ਕਿਹਾ ਕਿ ਪੰਜਾਬੀ ਵਿੱਚ ਕੌਮਾਂਤਰੀ ਪੱਧਰ ਦੇ ਸਾਹਿਤ ਦੀ ਰਚਨਾ ਹੋ ਰਹੀ ਹੈ।ਜਿਸ ਦੇ ਪਾਸਾਰ ਲਈ ਅਜਿਹੇ ਮੈਗਜ਼ੀਨਾਂ ਦਾ ਆ ਜਾਣਾ ਪੰਜਾਬੀ ਬੋਲੀ ਦੇ ਵਿਕਾਸ ਲਈ ਲਾਹੇਵੰਦ ਹੋਵੇਗਾ।ਇਸ ਦੇ ਨਾਲ ਹੀ ਪੰਜਾਬੀ ਪਾਠਕਾਂ ਦਾ ਦਾਇਰਾ ਵੀ ਵਧੇਗਾ।ਇਸ ਮੌਕੇ ਪੱਤਰਕਾਰੀ ਵਿਭਾਗ ਦੇ ਸਹਾਇਕ ਅਧਿਆਪਕਾਂ ਨੇ ਪ੍ਰਕਾਸ਼ਨਾ, ਸੰਪਾਦਕ ਤੇ ਪਬਲਿਸ਼ਰ ਨੂੰ ਵਧਾਈਆਂ ਦਿੱਤੀਆਂ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					