Saturday, August 2, 2025
Breaking News

ਪ੍ਰੋਗਰੈਸਿਵ ਪਠਾਨਕੋਟ ਮੁਹਿੰਮ ਤਹਿਤ ਮਿਲਕ ਟੈਸਟਿੰਗ ਪੁਆਇੰਟ ਦਾ ਉਦਘਾਟਨ

PPN3106201818ਪਠਾਨਕੋਟ, 31 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਵਲੋਂ ਪ੍ਰੋਗਰੈਸਿਵ ਪਠਾਨਕੋਟ ਮੁਹਿੰਮ ਤਹਿਤ ਮਿਲਕ ਟੈਸਟਿੰਗ ਪੁਆਇੰਟ ਦਾ ਉਦਘਾਟਨ ਕਰਨ ਸਮੇਂ ਗਰਮੀਆਂ ਦੇ ਸੀਜ਼ਨ ਦੌਰਾਨ ਦੁੱਧ ਵਿੱਚ ਹੋਣ ਵਾਲੀਆਂ ਮਿਲਾਵਟਾਂ ਨੂੰ ਮੱੱਦਨਜ਼ਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਦੁੱਧ ਟੈਸਟ ਕਰਨ ਦੀ ਮੁਹਿੰਮ ਚਾਲੂ ਕਰਨ ਦੀਆਂ ਹਦਾਇਤਾਂ ਕੀਤੀਆਂ ।
ਜਿਸ `ਤੇ ਡੇਅਰੀ ਵਿਕਾਸ ਬੋਰਡ ਵਲੋਂ ਮੋਬਾਈਲ ਵੈਨ ਰਾਹੀਂ ਸੁਜਾਨਪੁਰ ਦੇ ਕਮਿਊਨਟੀ ਸੈਂਟਰ ਵਿਖੇ ਦੁੱਧ ਦੇ ਸੈਂਪਲਾਂ ਦੀ ਪਰਖ ਕੀਤੀ ਗਈ।ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਲਾਈਨਜ ਕਲੱਬ ਸੁਜਾਨਪੁਰ ਹਰਮਨ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ।ਕੈਂਪ ਦੌਰਾਨ ਵਿਭਾਗ ਦੇ ਕਰਮਚਾਰੀਆਂ ਵੱਲੋਂ ਦੁਧ ਦੇ 57 ਸੈਂਪਲ ਚੈਕ ਕੀਤੇ ਗਏ।ਜਿਨ੍ਹਾਂ ਵਿੱਚ ਕੋਈ ਵੀ ਸਨਥੈਟਿਕ/ਹਾਨੀਕਾਰਕ ਤੱਤ ਮੌਜੂਦ ਨਹੀਂ ਸੀ।ਪਰ ਤਕਰੀਬਨ 40 ਸੈਂਪਲਾਂ ਵਿੱਚ ਪਾਣੀ ਦੀ ਵਾਧੂ ਮਾਤਰਾ ਪਾਈ ਗਈ ।ਲਾਈਨਜ ਕਲੱਬ ਸੁਜਾਨਪੁਰ ਦੇ ਪ੍ਰਧਾਨ ਅਜੈ ਮਹਾਜਨ ਵਲੋਂ ਡਿਪਟੀ ਕਮਿਸ਼ਨਰ ਦੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਤੇ ਹੋਰ ਬਾਕੀ ਵਾਰਡਾਂ ਵਿੱਚ ਵੀ ਅਜਿਹੇ ਕੈਂਪ ਲਾਉਣ ਦੀ ਮੰਗ ਕੀਤੀ ਗਈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply