Thursday, July 3, 2025
Breaking News

ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 5 ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ

PPN0206201814ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਤੀਰਥਪੁਰ ਵਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਲਗਾਏ ਜਾਣ ਵਾਲੇ 5 ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਅੱਜ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ਼ ਇੰਚਾਰਜ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਤਿੰਨ ਸੈਸ਼ਨ ਲਗਾਏ ਗਏ।ਕੈਂਪ ਦਾ ਉਦਘਾਟਨ ਬੱਚਿਆਂ ਦੀ ਪੜ੍ਹਾਈ ਅਤੇ ਵਿਕਾਸ ਬਾਰੇ ਗਹਿਰੀ ਜਾਣਕਾਰੀ ਰੱਖਣ ਵਾਲੀ ਵਿਦੇਸ਼ੀ ਅਧਿਆਪਿਕਾ ਮਿਸ਼ੇਲ ਲੈਸਵੋਸਕਾ ਅਤੇ ਪਿੰਡ ਦੇ ਪੰਚਾਇਤ ਮੈਂਬਰ ਭੁਪਿੰਦਰ ਸਿੰਘ ਨੇ ਕੀਤਾ।ਪਹਿਲੇ ਸੈਸ਼ਨ ਵਿੱਚ ਯੋਗਾ ਅਤੇ ਸਰੀਰਕ ਕਸਰਤਾਂ ਕਰਵਾਈ ਗਈਆਂ।ਦੂਸਰੇ ਸੈਸ਼ਨ ਵਿੱਚ ਕੋਟਲਾ ਛਪਾਕੀ, ਖੋ-ਖੋ, ਕਬੱਡੀ ਅਤੇ ਪੌਸ਼ਨ-ਪਾ ਵਰਗੀਆਂ ਰਵਾਇਤੀ ਲੋਕ ਖੇਡਾਂ ਕਰਵਾਈਆਂ ਗਈਆਂ।ਨਾਲ ਹੀ ਬਚਿਆਂ ਵਲੋਂ ਰਿਵਾਇਤੀ ਲੋਕ ਨਾਚ ਭੰਗੜਾ ਅਤੇ ਗਿੱਧਾ ਵੀ ਪੇਸ਼ ਕੀਤਾ।ਕੈਂਪ ਦੇ ਅਖ਼ੀਰਲੇ ਸੈਸ਼ਨ ਵਿੱਚ ਨੈਤਿਕ ਕਦਰਾਂ ਕੀਮਤਾਂ ਉਪਰ ਮਿਸ਼ੇਲ ਲੈਸਵੋਸਕਾ ਨੇ ਇੱਕ ਲੈਕਚਰ ਦਿੱਤਾ।ਇਸ ਮੌਕੇ ਕੈਂਪ ਕੁਆਰਡੀਨੇਟਰ ਸੁਖਵਿੰਦਰ ਸਿੰਘ ਅਤੇ ਅਧਿਆਪਕ ਅਮਨਦੀਪ ਸਿੰਘ ਵੀ ਹਾਜ਼ਰ ਸਨ।
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply