ਭੀਖੀ, 30 ਜੁਲਾਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸੰਤ ਬਾਬਾ ਲਾਲ ਸਿੰਘ ਭੀਖੀ ਦੀ ਅਗਵਾਈ ਵਿੱਚ ਅੱਜ ਭੀਖੀ ਤੋਂ ਬਰਾਗੜੀ ਲਈ ਜਥਾ ਰਵਾਨਾ ਹੋਇਆ।ਸੰਤ ਬਾਬਾ ਲਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਸਬਾ ਭੀਖੀ ਦੀਆਂ ਸੰਗਤਾਂ ਦਾ ਵੱਡਾ ਜੱਥਾ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇਨਸਾਫ਼ ਲਈ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਲਾਏ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਵੇਗਾ।ਇਸ ਮੌਕੇ ਸੰਤ ਸਮਾਜ ਭਾਈ ਰਣਜੀਤ ਸਿੰਘ ਸੂਚ, ਭਾਈ ਅਜੈਬ ਸਿੰਘ ਭੀਖੀ, ਰਾਜ ਸਿੰਘ ਗੁੜਥੜੀ, ਭਾਈ ਨਿਰਮਲ ਸਿੰਘ, ਪੱਤਰਕਾਰ ਅੰਮ੍ਰਿਤਪਾਲ ਸਿੰਘ ਚੀਮਾ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …