Sunday, June 29, 2025
Breaking News

ਸੇਂਟ ਸੋਲਜ਼ਰ ਈਲੀਟ ਕਾਨਵੈਂਟ ਸਕੂਲ਼ ਵਿਖੇ ਮਨਾਇਆ `ਗਰੈਂਡ ਪੇਰੈਂਟਸ ਡੇਅ`

ਜੰਡਿਆਲਾ ਗੁਰੂ, 14 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ਼ ਵਿਖੇ ਕਿੰਡਰਗਾਰਟਨ ਪਲੇਅ ਪੇਨ ਤੋਂ ਦੂਸਰੀ PPN1410201811ਜਮਾਤ ਦੇ ਬੱਚਿਆਂ ਦਾ `ਗਰੈਂਡ ਪੇਰੈਂਟਸ ਡੇਅ` ਮਨਾਇਆ ਗਿਆ।ਜਿਸ ਵਿੱਚ ਬੱਚਿਆਂ ਦੇ ਦਾਦਾ ਦਾਦੀ ਅਤੇ ਨਾਨਾ ਨਾਨੀਆਂ ਨੇ ਹਿੱਸਾ ਲਿਆ।
                     ਸਭ ਤੋਂ ਪਹਿਲਾਂ ਪਲੇਅ ਪੇਨ ਕਲਾਸ ਦੇ ਛੋਟੇ-ਛੋਟੇ ਬੱਚਿਆਂ ਨੇ ਦਾਦਾ ਦਾਦੀ ਨਾਨਾ ਨਾਨੀ ਦੇ ਰੂਪ ਵਿੱਚ ਮਾਡਲਿੰਗ ਕੀਤੀ।ਛੋਟੇ-ਛੋਟੇ ਬੱਚੇ ਦਾਦਾ ਦਾਦੀ ਦੇ ਰੂਪ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ। ਉਪਰੰਤ  ਯੂ.ਕੇ.ਜੀ ਤੇ ਪਹਿਲੀ ਜਮਾਤ ਦੇ ਬੱਚਿਆਂ ਨੇ `ਦਾਦੀ ਅੰਮਾ ਮਾਨ ਜਾਓ` ਆਦਿ ਗਾਣਿਆਂ ਤੇ ਬਹੁਤ ਸੋਹਣਾ ਡਾਂਸ ਪੇਸ਼ ਕੀਤਾ।ਦੂਸਰੀ ਜਮਾਤ ਦੇ ਬੱਚਿਆਂ ਨੇ ਇੱਕ ਨਾਟਕ ਪੇਸ਼ ਕਰਕੇ ਸਿੱਖਿਆ ਦਿੱਤੀ ਕਿ ਸਾਨੂੰ ਆਪਣੇ ਵੱਡਿਆਂ ਬਜ਼ੁਰਗਾਂ ਦਾ ਆਦਰ ਕਰਨਾ ਚਾਹੀਦਾ ਹੈ।ਦਾਦੇ ਦਾਦੀਆਂ ਵਾਸਤੇ ਛੋਟੀਆਂ-ਛੋਟੀਆਂ ਗੇਮਜ਼ ਰੱਖੀਆਂ ਗਈਆਂ। ਜਿਸ ਦਾ ਉਹਨਾਂ ਨੇ ਖੂਬ ਅਨੰਦ ਮਾਣਿਆ।ਸਾਰੇ ਬੱਚਿਆਂ ਦੇ ਦਾਦਿਆਂ ਨੇ `ਬਾਬੇ ਭੰਗੜਾ ਪਾਉਂਦੇ ਨੇ` ਗਾਣੇ `ਤੇ ਭੰਗੜਾ ਅਤੇ ਦਾਦੀਆਂ ਨੇ ਪਾਇਆ।ਮਾਸਟਰ ਜਗਤਾਰ ਸਿੰਘ ਅਤੇ ਪਿਆਰਾ ਸਿੰਘ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੋਏ।
                   ਅੰਤ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਆਏ ਹੋਏ ਦਾਦੇ ਦਾਦੀਆਂ ਦਾ ਧੰਨਵਾਦ ਕੀਤਾ।ਉਪਰੰਤ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਕੋਆਰਡੀਨੇਟਰ ਨਰਿੰਦਰਪਾਲ ਕੌਰ, ਸ਼ਿਲਪਾ ਸ਼ਰਮਾ ਅਤੇ ਸਮੂਹ ਕਿੰਡਰਗਾਰਟਨ ਸਟਾਫ ਨੇ ਸਮਾਗਮ  ਵਿੱਚ ਭਾਗ ਲੈਣ ਵਾਲੇ ਬੱਚਿਆ ਨੂੰ ਇਨਾਮ ਦਿੱਤੇ ।
 

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply