Monday, July 28, 2025
Breaking News

ਨਸ਼ਾ ਵਿਰੋਧੀ ਮੋਟਰਸਾਇਕਲ ਅੱਜ ਮਾਰਚ 4 ਨੂੰ – ਚੱਕਮੁਕੰਦ, ਲਹੌਰੀਆ

ਡੀ. ਸੀ ਰਵੀ ਭਗਤ ਨੂੰ ਦਿੱਤਾ ਜਾਵੇਗਾ ਮੰਗ ਪੱਤਰ

PPN03091412
ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ , ਸਰਪ੍ਰਸਤ ਡਾ:ਤਸਵੀਰ ਸਿੰਘ ਲਾਹੋਰੀਆ, ਕਵੀਸਰ ਪਲਵਿੰਦਰ ਸਿੰਘ ਖਾਸਾ, ਸਵਿੰਦਰ ਸਿੰਘ ਘਣੂਪੁਰ ਤੇ ਹੋਰ

ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ) – ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ, ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਤੇ ਭਾਈ ਨੰਦ ਲਾਲ ਜੀ ਕਵੀਸ਼ਰ ਸਭਾ ਵੱਲੋਂ 4 ਸਤੰਬਰ ਨੂੰ ਸਾਂਝੇ ਤੌਰ ਤੇ ਨਸ਼ਾ ਵਿਰੋਧੀ ਮੋਟਰਸਾਇਕਲ ਮਾਰਚ ਗੁ: ਸੰਗਤਪੁਰਾ ਪਾਤਸ਼ਾਹੀ ਛੇਵੀਂ ਪਿੰਡ ਚੱਕਮੁਕੰਦ ਤੌਂ ਕੱਢਿਆ ਜਾਵੇਗਾ।ਇਸ ਸਬੰਧੀ ਗੁ: ਸੰਗਤਪੁਰਾ ਸਾਹਿਬ ਵਿਖੇ ਸੀ੍ਰ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਦੇ ਮੈਂਬਰ ਪਲਵਿੰਦਰ ਸਿੰਘ ਖਾਸਾ ਤੇ ਸਵਿੰਦਰ ਸਿੰਘ ਘਣੂਪੁਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀੱਤ ਸਿੰਘ ਬਿੱਟੂ ਚੱਕਮੁਕੰਦ ਤੇ ਫੈਡਰੇਸਨ ਸਰਪ੍ਰਸਤ ਡਾ: ਤਸਵੀਰ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾ ਨੂੰ ਨਸ਼ਾ ਰੂਪੀ ਕੋਹੜ ਦੀ ਬਿਮਾਰੀ ਤੋਂ ਬਚਾਉਣ ਵਾਸਤੇ ਕੁੱਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਨਸ਼ਿਆਂ ਵਿਰੁੱਧ ਮੁਹਿਮ ਚਲਾਈ ਗਈ ਸੀ, ਜਿਸ ਦਾ ਕੁਝ ਹੱਦ ਤੱਕ ਅਸਰ ਵੀ ਹੋਇਆ, ਪਰ ਪਿੱਛਲੇ ਕੁੱਝ ਦਿਨਾਂ ਤੋਂ ਮੀਡੀਆ ਵੱਲੌਂ ਕੀਤੇ ਖੁਲਾਸੇ ਮੁਤਾਬਿਕ ਇਹ ਮੁਹਿਮ ਮੱਠੀ ਪੈਣ ਦੇ ਸੰਕੇਤ ਮਿਲਦੇ ਹਨ।ਉਕਤ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਦਾ ਭਵਿੱਖ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਅਤੇ ਨਸ਼ਾ ਵਿਰੁੱਧ ਮੁਹਿੰਮ ਵਿੱਚ ਤੇਜੀ ਲਿਆਉਣ ਵਾਸਤੇ 4 ਸਤੰਬਰ ਨੂੰ ਕਵੀਸਰ ਸਭਾ ਤੇ ਫੈਡਰੇਸਨ ਸਾਂਝੇ ਤੌਰ ਤੇ ਡੀ ਸੀ ਅੰਮ੍ਰਿਤਸਰ ਰਵੀ ਭਗਤ ਨੂੰ ਮੰਗ ਪੱਤਰ ਦੇਣਗੇ, ਤਾਂ ਜੋ ਇਹ ਮੁਹਿੰਮ ਮੱਠੀ ਨਾ ਪਵੇ।ਇਸ ਨਸ਼ਾ ਵਿਰੋਧੀ ਮਾਰਚ ਵਿੱਚ ਡਾ: ਲਖਵਿੰਦਰ ਸਿੰਘ ਰਾਏ, ਨਿਰੰਜਨ ਸਿੰਘ ਬੋਪਾਰਾਏ,ਗੁਰਮੁੱਖ ਸਿੰਘ ਗੰਡੀਵਿੰਡ, ਬਲਵੰਤ ਸਿੰਘ ਸੋਹਲ, ਜਸਪਾਲ ਸਿੰਘ ਪੱਧਰੀ, ਕੁਲਵਿੰਦਰ ਸਿੰਘ ਐਮ ਏ,ਨਿਸ਼ਾਨ ਸਿੰਘ ਝਬਾਲ,ਗੁਰਵਿੰਦਰ ਸਿੰਘ ਬੈਂਕਾ ਕਸ਼ਮੀਰ ਸਿੰਘ ਤਾਜੇਚੱਕ ਜਗਤਾਰ ਸਿੰਘ ਪੰਜੂ ਰਾਏ ,ਗੁਰਸੇਵਕ ਸਿੰਘ ਪੱਧਰੀ ਅਦਿ ਕਵੀਸਰ ਜਥੇ ਤੇ ਫੈਡਰੇਸਨ ਦੇ ਅਹੁਦੇਦਾਰ ਸਾਮਿਲ ਹੋਣਗੇ।ਇਸ ਮੌਕੇ ਮੀਟਿੰਗ ਵਿੱਚ ਸਤਿੰਦਰਪਾਲ ਸਿੰਘ ਸਾਬ੍ਹਾ ਗ੍ਰੰਥੀ ਜਸਬੀਰ ਸਿੰਘ ਬਲਵਿੰਦਰ ਸਿੰਘ ਖਿਆਲਾ, ਮੁਖਤਿਆਰ ਸਿੰਘ ਖਿਆਲਾ ਅਦਿ ਹਾਜਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply