Thursday, May 2, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਕੰਪਿਊਟਰ ਸੈਂਟਰ ਦਾ ਉਦਘਾਟਨ

ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. (ਡਾ.) ਜਸਪਾਲ ਸਿੰਘ ਸੰਧੂ PUNJ1604201911ਵੱਲੋਂ ਅੱਜ ਇਥੇ ਗੋਲਡਨ ਜੁਬਲੀ ਕੰਪਿਊਟਰ ਸੈਂਟਰ ਦਾ ਉਦਘਾਟਨ ਯੂਨੀਵਰਸਿਟੀ ਦੇ ਮਾਤਾ ਨਾਨਕੀ ਲੜਕੀਆਂ ਦੇ ਹੋਸਟਲ ਨੰਬਰ 1 ਵਿਖੇ ਕੀਤਾ ਗਿਆ।ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਦੇ ਅਧੀਨ ਸਕੱਤਰ ਸ੍ਰੀਮਤੀ ਚੰਦਰ ਪ੍ਰਭਾ ਗੌਰ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ, ਪੋ੍ਰ. ਐਸ.ਐਸ ਬਹਿਲ, ਡੀਨ ਸਟੂਡੈਂਟ ਵੈਲਫੇਅਰ, ਪ੍ਰੋਫੈਸਰ ਹਰਦੀਪ ਸਿੰਘ, ਪ੍ਰੋ. ਰੇਨੂ ਭਾਰਦਵਾਜ, ਡਾਇਰੈਕਟਰ ਆਈ.ਕਿਊ.ਏ.ਸੀ ਹੋਸਟਲ ਵਾਰਡਨ ਡਾ. ਸ਼ਾਲਿਨੀ ਬਹਿਲ ਅਤੇ ਹੋਰ ਵਾਰਡਨਸ਼ ਅਤੇ ਵਿਦਿਆਰਥੀ ਇਸ ਮੌਕੇ ਹਾਜ਼ਰ ਸਨ।
            ਪ੍ਰੋ. ਸੰਧੂ ਨੇ ਕਿਹਾ ਕਿ ਇਹ ਕੰਪਿਊਟਰ ਲੈਬ ਐਮ.ਐਚ.ਆਰ.ਡੀ-ਰੂਸਾ ਗ੍ਰਾਂਟ ਦੇ ਅਧੀਨ ਲੜਕੀਆਂ ਦੇ ਹੋਸਟਲ ਨਿਵਾਸੀਆਂ ਲਈ ਬਣਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਇਸ ਲੈਬ ਵਿਚ ਵਿਦਿਆਰਥੀਆਂ ਦੇ ਵਰਤੋਂ  ਲਈ ਆਈ 5 ਪ੍ਰੋਸੈਸਰ ਅਤੇ ਇੰਟਰਨੈਟ ਦੀ ਸਹੂਲਤ ਦਿੱਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਤੋਂ ਇਲਾਵਾ ਹੋਰ ਹੋਸਟਲਾਂ ਵਿਚ ਛੇਤੀ ਹੀ ਅਜਿਹੀਆਂ ਸਹੂਲਤਾਂ ਵੱਧ ਤੋਂ ਵੱਧ ਦਿੱਤੀਆਂ ਜਾਣਗੀਆਂ।
           ਇਸ ਤੋਂ ਪਹਿਲਾਂ ਡਾ. ਸ਼ਾਲਿਨੀ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ।ਉਹਨਾਂ ਨੇ ਹੋਸਟਲ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਪ੍ਰੋ. ਹਰਦੀਪ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।  

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply