Tuesday, December 24, 2024

ਕਣਕ ਦੀ ਤੁਲਾਈ ਦਿਨ ਸਮੇਂ ਕੀਤੀ ਜਾਵੇ – ਭੁਪਿੰਦਰ ਲੌਂਗੋਵਾਲ

ਲੌਂਗੋਵਾਲ, 27 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਿਸਾਨ ਮੋਰਚਾ ਸੰਗਰੂਰ ਦੀ ਅਗਵਾਈ ਵਿਚ ਕਿਸਾਨਾਂ ਦੇ ਇੱਕ ਵਫਦ ਅਨਾਜ ਮੰਡੀ ਲੌਂਗੋਵਾਲ PUNJ2704201914ਵਿਖੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਣਕ ਦੀ ਤੁਲਾਈ ਰਾਤ ਦੀ ਬਜ਼ਾਏ ਦਿਨ ਸਮੇਂ ਕੀਤੀ ਜਾਵੇ ਅਤੇ ਪਲਾਸਟਿਕ ਦੇ ਬਾਰਦਾਨੇ ਦਾ ਵਜ਼ਨ 135 ਗ੍ਰਾਮ ਅਤੇ ਪਟਸਨ ਦੇ ਬਾਰਦਾਨੇ ਦਾ ਵਜ਼ਨ 580 ਗ੍ਰਾਮ ਤੋਂ ਵੱਧ ਨਾ ਕੱਟਿਆ ਜਾਵੇ।ਅਨਾਜ ਮੰਡੀ ਵਿਖੇ ਜੋ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਉਸ ਕਾਰਨ ਪੁੱਟੀ ਗਈ ਮਿੱਟੀ ਦੇ ਸੜਕ `ਤੇ ਸੁੱਟੇ ਜਾਣ ਕਾਰਨ ਉਡਦੀ ਧੂੜ `ਤੇ ਰੋਜ਼ਾਨਾ ਪਾਣੀ ਦਾ ਛਿੜਕਾਅ ਕਰਵਾਇਆ ਜਾਵੇ ਅਤੇ ਮੰਡੀ ਦੇ ਬਾਥਰੂਮਾਂ ਵਿਚ ਸਫਾਈ ਅਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਜਿਥੇ ਪਹਿਲਾਂ ਵੱਧ ਨਮੀ ਦਾ ਬਹਾਨਾ ਬਣਾ ਕੇ ਕਣਕ ਦੀ ਬੋਲੀ ਨਹੀਂ ਕੀਤੀ ਜਾ ਰਹੀ ਸੀ, ਉਥੇ ਹੁਣ ਕਿਸਾਨਾਂ ਦੀ ਕਣਕ ਦੀ ਤੁਲਾਈ ਰਾਤ ਸਮੇਂ ਕੀਤੀ ਜਾ ਰਹੀ ਹੈ ਅਤੇ ਕਥਿਤ ਤੌਰ ਤੇ ਬਾਰਦਾਨੇ ਦਾ ਵਜ਼ਨ ਵੱਧ ਕੱਟਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਲੁੱਟ ਹੋ ਰਹੀ ਹੈ।ਕਰੋੜਾਂ ਰੁਪਏ ਮਾਰਕੀਟ ਫੀਸ ਵਸੂਲਣ ਵਾਲੀ ਮਾਰਕੀਟ ਕਮੇਟੀ ਕਿਸਾਨਾਂ ਨੂੰ ਸਹੂਲਤਾਂ ਦੇਣ ਤੋਂ ਵੀ ਭੱਜ ਰਹੀ ਹੈ।ਉਨਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੱਲ ਤੱਕ ਉਪਰੋਕਤ ਮਸਲੇ ਹੱਲ ਨਾ ਹੋਇਆ ਤਾਂ ਕਿਸਾਨ ਮੋਰਚਾ ਸੰਗਰੂਰ ਮਾਰਕੀਟ ਕਮੇਟੀ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।
                  ਇਸ ਮੌਕੇ ਕਿਸਾਨ ਮੋਰਚਾ ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ, ਇਕਾਈ ਸਤੀਪੁਰਾ ਦੇ ਆਗੂ ਬਲਕਾਰ ਸਿੰਘ, ਭੂਰਾ ਸਿੰਘ ਸਿੱਧੂ, ਅਜੈਬ ਸਿੰਘ, ਬਿੰਦਰ ਸਿੰਘ, ਰਾਜਾ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply