Tuesday, July 29, 2025
Breaking News

ਵਿਦਿਅਕ ਅਦਾਰਿਆਂ ਦੀ ਅਸੇਸਰ ਓਰੀਐਂਟੇਸ਼ਨ ਪ੍ਰੋਗਰਾਮ ਸਬੰਧੀ ਜਾਗਰੂਕਤਾ ਵਰਕਸ਼ਾਪ

ਅੰਮ੍ਰਿਤਸਰ, 27 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿਖੇ PUNJ2808201909ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ ਦੇ ਸਹਿਯੋਗ ਨਾਲ ਉਚੇਰੀ ਸਿਖਿਆ ਦੇ ਅਦਾਰਿਆਂ ਦੀ ਅਸੇਸਰ ਓਰੀਐਂਟੇਸ਼ਨ ਪ੍ਰੋਗਰਾਮ ਸਬੰਧੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਯੂਨੀਵਰਸਿਟੀ ਦੇ ਇੰਟਰਲ ਕੁਆਲਸੀ ਐਸ਼ੁਐਰੈਂਸ ਸੈਲ (ਆਈ.ਕਿਉ.ਏ.ਸੀ) ਵੱਲੋਂ ਆਯੋਜਿਤ ਕੀਤੀ ਗਈ।ਵਰਕਸ਼ਾਪ ਦਾ ਉਦੇਸ਼ ਭਾਰਤ ਵਿਚ ਉਚੇਰੀ ਸਿਖਿਆ ਦੇ ਅਦਾਰਿਆਂ ਦਾ ਸਵੈ ਅਤੇ ਬਾਹਰੀ ਗੁਣਵੱਤਾ ਮੁਲਾਂਕਣ, ਤਰੱਕੀ ਅਤੇ ਨਿਰਭਰਤਾ ਬਾਰੇ ਪਹਿਲਕਦਮੀ ਕਰਨਾ ਹੈ।
      ਵਰਕਸ਼ਾਪ ਦਾ ਉਦਘਾਟਨ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍ਰਫੈਸਰ ਡਾ. ਜਸਪਾਲ ਸਿੰਘ ਸੰਧੂ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ।ਪ੍ਰੋ. ਜਸਪਾਲ ਸਿੰਘ ਸੰਧੂ ਨੇ ਪ੍ਰਧਾਨਗੀ ਭਾਸ਼ਣ ਵਿਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਉਚੇਰੀ ਸਿਖਿਆ ਦੇ ਅਦਾਰਿਆਂ ਵਲੋਂ ਸਮੇਂ ਸਮੇਂ ਸਿਰ ਆਪਣਾ ਮੁਲਾਂਕਣ ਕਰਉਣਾਦੇ ਰਹਿਣਾ ਚਹੀਦਾ ਹੈ ਤਾਂ ਜੋ ਅਦਾਰਿਆਂ ਦੀ ਗੁਣਵੱਤਾ ਬਣੀ ਰਹੇ।
                 ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ ਦੇ ਡਿਪਟੀ ਸਲਾਹਕਾਰ, ਬੀ.ਐਸ ਪੌਨਮੁਦੀਰਾਜ ਨੇ ਵਰਕਸ਼ਾਪ ਮੁਲਾਂਕਣ ਅਤੇ ਪ੍ਰਵਾਨਗੀ ਦੀ ਪ੍ਰਕਿਰਿਆ, ਆਨਸਾਈਟ ਵਿਜ਼ਟਿਟ ਅਤੇ ਲੌਜਿਸਟਿਕਸ ਬਾਰੇ ਜਾਣਕਾਰੀ ਦਿੱਤੀ।ਡਾ. ਰੇਨੂ ਭਾਰਦਵਾਜ ਡਾਇਰੈਕਟਰ ਇੰਟਰਲ ਕੁਆਲਸੀ ਐਸ਼ੁਐਰੈਂਸ ਸੈਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ `ਜੀ ਅਇਆ ਕਿਹਾ` ਅਤੇ  ਸੈਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
        ਪ੍ਰੋਫੈਸਰ ਪ੍ਰਤਿਭਾ ਸਿੰਘ ਡਿਪਟੀ ਸਲਾਹਕਾਰ ਨੇ ਨੈਕ ਦੇ ਉਦੇਸ਼ਾਂ ਅਤੇ ਮਿਸ਼ਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਨੈਕ ਮੁਲਾਂਕਣ ਉਚ ਸਿੱਖਿਆ ਦੇ ਮਿਆਰੀ ਜਾਂ ਖਾਸ ਅਕਾਦਮਿਕ ਪ੍ਰੋਗਰਾਮਾਂ ਜਾਂ ਪ੍ਰੋਜੈਕਟਾਂ ਦੀ ਪ੍ਰਵਾਨਗੀ ਲਈ ਜਰੂਰੀ ਹੈ ਤਾਂ ਜੋ ਅਦਾਰੇ ਨੂੰ ਆਪਣੀ ਸਥਿਤੀ ਬਾਰੇ ਵਾਸਤਵਿਕ ਜਾਣਕਾਰੀ ਹੋ ਸਕੇ ਅਤੇ ਪਤਾ ਲੱਗ ਸਕੇ ਕਿ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ `ਤੇ ਕਿਥੇ ਖੜ੍ਹਾ ਹੈ।ਉਨ੍ਹਾਂ ਕਿਹਾ ਕਿ ਨੈਕ ਦਾ ਇਹ ਵੀ ਮਿਸ਼ਨ ਹੈ ਕਿ ਉਚ ਸਿੱਖਿਆ ਸੰਸਥਾਨਾਂ ਵਿਚ ਸਿੱਖਿਆ-ਸਿਖਲਾਈ ਅਤੇ ਖੋਜ ਦੀ ਗੁਣਵਤਾ ਦੀ ਤਰੱਕੀ ਲਈ ਅਕਾਦਮਿਕ ਵਾਤਾਵਰਣ ਨੂੰ ਪ੍ਰਫੁੱਲਤ ਕੀਤਾ ਜਾਵੇ। ਉੱਚ ਸਿੱਖਿਆ ਵਿੱਚ ਸਵੈ-ਮੁਲਾਂਕਣ, ਜਵਾਬਦੇਹੀ, ਖੁਦਮੁਖਤਿਆਰੀ ਅਤੇ ਨਵੀਨਤਾਵਾਂ ਨੂੰ ਉਤਸ਼ਾਹਤ ਕਰਨਾ, ਗੁਣਵੱਤਾ ਸਬੰਧਤ ਖੋਜ ਅਧਿਐਨ, ਸਲਾਹਕਾਰ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਚਲਾਉਣ ਅਤੇ ਤਰੱਕੀ ਤੇ ਰੋਜ਼ਗਾਰ ਲਈ ਉਚ ਸਿੱਖਿਆ ਦੇ ਦੂਜੇ ਹਿੱਸੇਦਾਰਾਂ ਨਾਲ ਸਹਿਯੋਗ ਕਰਨਾ ਇਸ ਦੇ ਮੁੱਖ ਉਦੇਸ਼ਾਂ ਦਾ ਹਿੱਸਾ ਹੈ।ਉਨ੍ਹਾਂ ਇਸ ਮੌਕੇ ਅਦਾਰਿਆਂ ਦੇ ਮੁਖੀਆਂ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਵੀ ਦਿੱਤੇ।
       ਇਸ ਮੌਕੇ ਕਰਵਾਏ ਗਏ ਵੱਖ ਸੈਸ਼ਨਾਂ ਵਿਚ ਡਾ. ਮਹਿੰਦਰ ਕੇ. ਗਰੇਵਾਲ ਅਤੇ ਸ੍ਰੀਮਤੀ ਨਿਧੀ ਬਾਲ ਕ੍ਰਿਸ਼ਨਨ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਦਾਰਿਆਂ ਨੂੰ ਨੈਕ ਦੇ ਮੁਲਾਂਕਣ ਲਈ ਪ੍ਰੇਰਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply