Monday, December 23, 2024

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਹਲਾ ਦਰਜ਼ੇ ਦੀਆਂ ਨੌਕਰੀਆਂ ਦੀ ਪੇਸ਼ਕਸ਼

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਖਿੱਤੇ ਦੀਆਂ ਮੋਢੀ ਯੂਨੀਵਰਸਿਟੀਆਂ ਵਿਚ ਸ਼ਾਮਿਲ GNDUਹੈ ਅਤੇ ਯੂਨੀਵਰਸਿਟੀ ਵਿਚ ਚੱਲ ਰਹੇ ਵੱਖ-ਵੱਖ ਕੋਰਸ ਕਰਨ ਉਪਰੰਤ ਨੌਕਰੀਆਂ ਵਾਸਤੇ ਵਿਦਿਆਰਥੀਆਂ ਦੀ ਨਾ ਕੇਵਲ ਦੇਸ਼ ਬਲਕਿ ਵਿਦੇਸ਼ਾਂ ਵਿਚ ਵੀ ਵੱਡੀ ਮੰਗ ਹੈ।ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੀ ਰਸਮੀ ਪੜ੍ਹਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਰਾਸ਼ਟਰੀ ਅਤੇ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਕੈਂਪਸ ਪਲੇਸਮੈਂਟ ਰਾਹੀਂ ਚੰਗੀਆਂ ਤਨਖਾਹਾਂ ‘ਤੇ ਨੌਕਰੀਆਂ ਲਈ ਚੁਣਿਆ ਲਿਆ ਜਾਂਦਾ ਹੈ।
ਪ੍ਰਸਿੱਧ ਬਹੁਰਾਸ਼ਟਰੀ ਸੂਚਨਾ ਤਕਨਾਲੋਜੀ ਕੰਪਨੀ, ਕੈਪਗੇਮਿਨੀ ਨੇ 119 ਵਿਦਿਆਰਥੀ, ਇਨਫੋਗੇਨ ਨੇ 27 ਵਿਦਿਆਰਥੀ,ਟੀ.ਸੀ.ਐਸ ਨੇ 53 ਵਿਦਿਆਰਥੀ, ਕੇ.ਪੀ.ਐਮ.ਜੀ ਨੇ 21 ਵਿਦਿਆਰਥੀ, ਜ਼ੈਨਨ ਸਟੈਕ ਨੇ 8 ਵਿਦਿਆਰਥੀ ਅਤੇ ਜੇਰੋ ਐਜੂਕੇਸ਼ਨ ਨੇ 2 ਵਿਦਿਆਰਥੀ ਐਮਡਾਕਸ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਟੈਕ. ਕੰਪਿਊਟਰ ਸਾਇੰਸ ਐਂਡ ਇੰਜੀ, ਇਲ਼ੈਕਟ੍ਰੌਨਿਕਸ ਐਂਡ ਕੰਮਿਊਨੀਕੇਸ਼ਨ ਇੰਜੀ ਅਤੇ ਐਮ.ਸੀ.ਏ ਦੇ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ ਨੌਕਰੀਆਂ ਲਈ ਚੁਣਿਆ ਹੈ।ਇਸ ਨਾਲ ਯੂਨੀਵਰਸਿਟੀ ਦੇ ਹੁਣ ਤੱਕ ਇਸ ਸਾਲ ਦੇ 248 ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀਆਂ ਲਈ ਚੁਣਿਆ ਗਿਆ ਹੈ।
   ਪਲੇਸਮੈਂਟ ਵਿਭਾਗ ਦੇ ਸਹਾਇਕ ਇੰਚਰਾਜ ਡਾ. ਅਮਿਤ ਚੋਪੜਾ ਨੇ ਦੱਸਿਆ ਕਿ  ਇਨ੍ਹਾਂ ਵਿਦਿਆਰਥੀਆਂ ਨੇ  ਆਨਲਾਈਨ ਐਪਟੀਟਿਊਡ ਤੇ ਟੈਕਨੀਕਲ ਟੈਸਟ ਰਾਹੀਂ ਐਚ.ਆਰ ਇੰਟਰਵਿਊ ਰਾਹੀਂ ਚੁਣਿਆ ਗਿਆ ਹੈ। ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਸੁਲਤਾਨਪੁਰ ਲੋਧੀ ਅਤੇ ਸਠਿਆਲਾ ਕੈਂਪਸ ਦੇ ਵਿਦਿਆਰਥੀਆਂ ਨੇ ਇਸ ਵਿਚ ਭਾਗ ਲਿਆ। ਚੁਣੇ ਗਏ ਵਿਦਿਆਰਥੀਆਂ ਵਿਚੋ ਸਭ ਤੋਂ ਜਿਆਦਾ ਤਨਖਾਹ ਜੇਰੋ ਕੰਪਨੀ ਵਲੋਂ 12 ਲੱਖ ਰੁਪਏ ਜਦੋਕਿ ਟੀ.ਐਸ.ਸੀ ਕੰਪਨੀ ਵਲੋਂ 7 ਲੱਖ ਸਾਲਾਨਾ ਦਿੱਤੀ ਜਾਵੇਗੀ।ਵਿਦਿਆਰਥੀ ਜੂਨ 2020 ਵਿਚ ਕੰਪਨੀ ਜਾਇਨ ਕਰਨਗੇ।
    ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਅਤੇ ਡੀਨ ਵਿਦਿਆਕ ਮਾਮਲੇ ਡਾ. ਐਸ.ਐਸ ਬਹਿਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply