Monday, December 23, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਗਿਆਨ ਦੀ ਵਿਦਵਤਾ ਵਿਸ਼ੇ `ਤੇ ਦੋ ਹਫਤੇ ਦੀ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੈਂਟਰ ਆਫ਼ ਲਰਨਿੰਗ ਐਂਡ ਪੈਡੋਗੋਗਿਕ ਸਟੱਡੀ ਦੇ GNDU 4ਸਹਿਯੋਗ ਨਾਲ ਉਚੇਰੀ ਸਿਖਿਆ ਦੇ ਅਦਾਰਿਆਂ ਦੀ ਵਿਗਿਆਨ ਦੀ ਵਿਦਵਤਾ ਪ੍ਰੋਗਰਾਮ ਸਬੰਧੀ ਜਾਗਰੂਕਤਾ ਵਿਸ਼ੇ `ਤੇ ਦੋ ਹਫਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਵੱਲੋਂ ਆਯੋਜਿਤ ਕਾਰਵਾਈ ਜਾ ਰਹੀ ਹੈ।ਇਸ ਵਰਕਸ਼ਾਪ ਦਾ ਉਦੇਸ਼ ਭਾਰਤ ਵਿਚ ਉਚੇਰੀ ਸਿਖਿਆ ਦੇ ਅਦਾਰਿਆਂ ਦਾ ਸਵੈ ਅਤੇ ਬਾਹਰੀ ਗੁਣਵੱਤਾ ਮੁਲਾਂਕਣ, ਤਰੱਕੀ ਅਤੇ ਨਿਰਭਰਤਾ ਬਾਰੇ ਪਹਿਲਕਦਮੀ ਕਰਨਾ ਹੈ।
ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਸਕੀਮ ਦੇ ਤਹਿਤ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆ ਸੰਬੰਧੀ ਟ੍ਰੇਨਿੰਗ ਦੇਣ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਕੇਂਦਰ ਯੂਨੀਵਰਸਿਟੀ ਵਿਚ ਕੋਰਸ ਕਰਵਾਏ ਜਾਂਦੇ ਹਨ। ਉੱਤਰੀ ਭਾਰਤ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਲਗਭਗ 25 ਅਧਿਆਪਕਾਂ ਨੇ ਇਸ ਵਰਕਸ਼ਾਪ ਦਾ ਹਿੱਸਾ ਲਿਆ।     
     ਵਰਕਸ਼ਾਪ ਦਾ ਉਦਘਾਟਨ ਮੁੱਖ ਮਹਿਮਾਨ  ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਡੀਨ ਵਿਦਿਆਕ ਮਾਮਲੇ ਪ੍ਰੋਫੈਸਰ ਐਸ.ਐਸ ਬਹਿਲ ਵਲੋਂ ਕੀਤਾ ਗਿਆ।।ਪ੍ਰੋਫੈਸਰ ਐਸ.ਐਸ ਨੇ ਪ੍ਰਧਾਨਗੀ ਭਾਸ਼ਣ ਵਿਚ ਉਚੇਰੀ ਸਿਖਿਆ ਦੇ ਅਦਾਰਿਆ ਵਲੋਂ ਸਮੇਂ ਸਮੇਂ ਸਿਰ ਆਪਣਾ ਮੁਲਾਂਕਣ ਕਰਉਣਾਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਦਾਰਿਆਂ ਦੀ ਗੁਣਵੱਤਾ ਬਣੀ ਰਹੇ।
ਸਕੂੂਲ ਆਫ ਐਜੂਕੇਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਪ੍ਰੋਫੈਸਰ ਅਮਿਤ ਕੌਟਸ ਨੇ ਦੱਸਿਆ ਕਿ  ਅਧਿਆਪਕ ਕਈ ਤਰ੍ਹਾਂ ਦੇ ਵਿਗਿਆਨ ਪ੍ਰਦਰਸ਼ਨਾਂ, ਪ੍ਰਯੋਗਾਂ ਅਤੇ ਵਿਚਾਰਾਂ ਨਾਲ ਵਿਦਿਆਰਥੀਆਂ ਦਾ  ਵਿਕਾਸ ਕਰਨ।ਸਿੱਖਿਆ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਦੀਪਾ ਸਿਕੰਦ ਕੋਟਸ ਨੇ ਇਸ ਤੋ ਪਹਿਲਾ ਵਰਕਸ਼ਾਪ ਦੇ ਵਿਸ਼ੇ ਤੋਂ ਜਾਣੂ ਕਰਵਾਉੋਦਆ ਦੱਸਿਆ ਕਿ ਸਥਾਨਕ ਪੱਧਰ ਤੋਂ ਲੈ ਕੇ ਵਿਸਵ ਵਿਆਪੀ ਪੱਧਰ ਤੱਕ ਸਮਾਜਿਕ ਵਿਗਿਆਨ ਦੀ ਸਮਾਜ ਵਿਚ ਵਿਸ਼ੇਸ ਮਹੱਤਤਾ ਹੈ ।ਪ੍ਰੋਫੈਸਰ ਡਾ. ਅਮਿਤ ਕੋਟਸ ਨੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਧੰਨਵਾਦ ਕਰਦਿਆ ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਇਕ ਮਾਡਲ ਵਜੋਂ ਰੋਲ ਨਿਭਾਉਣ ਦੇ ਲਈ ਕਿਹਾ ।   

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply