Tuesday, July 29, 2025
Breaking News

ਚਾਰ ਜਿਲ੍ਹਿਆਂ ਦੇ ਨਿਗਰਾਨ ਬਣੇ ਕੈਬਨਿਟ ਮੰਤਰੀ ਸੋਨੀ

ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਰਾਜ ਦੇ OP SOniਸਮੂਹ ਜਿਲ੍ਹਿਆਂ ਵਿੱਚ ਮਹੱਤਪੂਰਨ ਪ੍ਰੋਗਰਮਾਂ/ਗਤੀਵਿਧੀਆਂ ਦੀ ਸਮੀਖਿਆ ਅਤੇ ਨਿਗਰਾਨੀ ਪੰਜਾਬ ਦੇ ਮੰਤਰੀਾਂ ਵਲੋਂ ਕੀਤੀ ਜਾਣੀ ਹੈ ਦੀ ਕਮੇਟੀ ਬਣਾਈ ਗਈ ਹੈ।ਇਸ ਮੰਤਵ ਲਈ ਜਿਲ੍ਹਾ ਪੱਧਰੀ ਕਮੇਟੀਆਂ ਦੇ ਚੇਅਰਪਰਸਨ ਮੰਤਰੀ ਸਾਹਿਬਾਨ ਹੋਣਗੇ।
    ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੂੰ ਜਲੰਧਰ, ਕਪੂਰਥਲਾ, ਅੰਮ੍ਰਿਤਸਰ ਅਤੇ ਤਰਨਤਾਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਸ ਕਮੇਟੀ ਦਾ ਕੰਮ ਮਹੱਤਪੂਰਨ ਪ੍ਰੋਗਰਾਮਾਂ ਦੀ ਖਾਸ ਨਿਗਰਾਨੀ, ਵੱਖ-ਵੱਖ ਪ੍ਰੋਗਰਾਮਾਂ ਦਾ ਆਪਸ ਵਿਚ ਤਾਲਮੇਲ, ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਨਾਲ ਤਾਲਮੇਲ ਯਕੀਨੀ ਬਣਾਉਣਾ ਹੈ।ਬੁਲਾਰੇ ਨੇ ਦੱਸਿਆ ਕਿ ਕਮੇਟੀ ਮਨਰੇਗਾ, ਆਟਾ ਦਾਲ ਸਕੀਮ, ਬੁਢਾਪਾ, ਵਿਧਵਾ, ਬੇਸਹਰਾ ਵਿਅਕਤੀ ਨੂੰ ਪੈਨਸ਼ਨ, ਅਤੇ ਅਨਾਥਾਂ ਨੂੰ ਵਿੱਤੀ ਸਹਾਇਤਾ, ਆਸ਼ੀਰਵਾਦ ਸਕੀਮ ਦੀ ਪਹਿਲ ਦੇ ਆਧਾਰ `ਤੇ ਨਿਗਰਾਨੀ ਕਰੇਗੀ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply