ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) -ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਜਾਰੀ ਆਦੇਸ਼ਾਂ ਤਹਿਤ ਕਿਸਾਨਾਂ ਨੂੰ ਫ਼ਸਲਾਂ ਦੀ ਪੈਦਾਵਾਰ ਸਮੇਂ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਲਈ ਖ਼ਾਲਸਾ ਕਾਲਜ ਕੈਂਪਸ ਵਿਖੇ ਬਾਇਓ ਕੰਟਰੋਲ ਲੈਬ ਸਥਾਪਿਤ ਕੀਤਾ ਗਿਆ ਹੈ।ਜਿਸ ’ਚ ਅਤਿ ਆਧੁਨਿਕ ਨਾਲ ਫ਼ਸਲਾਂ ਨੂੰ ਲੱਗਣ ਵਾਲੇ ਜਹਿਰਲੇ ਕੀੜਿਆਂ ਤੋਂ ਬਚਾਉਣ ਲਈ ਲੈਬ ’ਚ ਮਿੱਤਰ ਕੀੜੇ ਤਿਆਰ ਕਰਕੇ ਆਪਣਾ ਮਹੱਤਵਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੀ ਕਿਰਸਾਨੀ ਵੱਡੇ ਪੱਧਰ ’ਤੇ ਉਭਰ ਸਕੇ।
ਇਸੇ ਮਕਸਦ ਤਹਿਤ ਕੌਂਸਲ ਦੇ ਜੁਆਇੰਟ ਸਕੱਤਰ (ਫ਼ਾਰਮਰ) ਰਾਜਬੀਰ ਸਿੰਘ ਦੇ ਹੁਕਮਾਂ ’ਤੇ ਲੈਬ ਦੇ ਵਿਭਾਗ ਮੁੱਖੀ ਰਜਿੰਦਰਪਾਲ ਸਿੰਘ ਦੁਸ਼ਮਣ ਕੀੜਿਆਂ ਤੋਂ ਫ਼ਸਲਾਂ ਨੂੰ ਬਚਾਉਣ ਲਈ ਅਤਿ-ਆਧੁਨਿਕ ਤਕਨੀਕ ਰਾਹੀਂ ਤਿਆਰ ਕੀਤੇ ਜਾਂਦੇ ਮਿੱਤਰ ਕੀੜਿਆਂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਪਤਾਂਜ਼ਲੀ ਯੂਨੀਵਰਸਿਟੀ ਹਰਿਦੁਆਰ ਦੇ ਉਪ ਕੁਲਪਤੀ ਅਚਾਰੀਆ ਬਾਲ ਕ੍ਰਿਸ਼ਨ ਨਾਲ ਮੁਲਾਕਾਤ ਕੀਤੀ ਉਨ੍ਹਾਂ ਨਾਲ’ਵਰਸਿਟੀ ਦੇ ਮੀਤ ਪ੍ਰਧਾਨ ਅਤੇ ਖੋਜ ਵਿਭਾਗ ਦੇ ਮੁੱਖੀ ਡਾ. ਅਨੁਰਾਗ ਅਤੇ ਡਾ. ਅਮਿਤ ਨਾਲ ਉਕਤ ਸਬੰਧੀ ਲਾਭ ਅਤੇ ਹਾਨੀਆਂ ਬਾਰੇ ਵਿਸਥਾਰਪੂਰਵਕ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਖੋਜ ਸਬੰਧੀ ਭਰਪੂਰ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ’ਚ ਰਜਿੰਦਰਪਾਲ ਸਿੰਘ ਵਲੋਂ ਸਟਾਲ ਲਗਾ ਕੇ ਲੈਬ ’ਚ ਤਿਆਰ ਕੀਤੇ ਜਾਂਦੇ ਮਿੱਤਰ ਕੀੜਿਆਂ ਸਬੰਧੀ ਵੱਖ-ਵੱਖ ਪਿੰਡਾਂ, ਜ਼ਿਲ੍ਹਿਆਂ ਤੋਂ ਆਏ ਕਿਸਾਨਾਂ, ਜ਼ਿੰਮੀਦਾਰਾਂ ਨੂੰ ਜਾਣੂ ਕਰਵਾਇਆ ਗਿਆ, ਜੋ ਕਿ ਗੰਨਾ, ਜੈਵਿਕ ਝੋਨਾ, ਮੱਕੀ, ਚਾਰਾ ਮੱਕੀ, ਬਤਾਊ, ਟਮਾਟਰ ਅਤੇ ਸਬਜ਼ੀਆਂ ਨੂੰ ਲੱਗਣ ਵਾਲੇ ਦੁਸ਼ਮਣ ਕੀੜੇ ਨੂੰ ਕਾਬੂ ਕਰਦਾ ਹੈ।ਇਸ ਨਾਲ ਗੰਨਾ ਦਾ ਝਾੜ ਅਤੇ ਗੰਨੇ ਦੀ ਖੰਡ ਦੀ ਮਾਤਰਾ ਵੱਧਦੀ ਹੈ।
ਇਸ ਮੌਕੇ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਛੀਨਾ ਦੇ ਨਿਰਦੇਸ਼ਾਂ ਅਤੇ ਪ੍ਰਿੰ: ਡਾ. ਮਹਿਲ ਸਿੰਘ ਦੀ ਯੋਗ ਅਗਵਾਈ ਹੇਠ ਉਕਤ ਮੇਲੇ ਦੌਰਾਨ ਮਿੱਤਰ ਕੀੜਿਆਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …