Friday, September 20, 2024

ਮਾਮਲਾ ਮਹਾਰਾਸ਼ਟਰ ਦੀ ਕੁਰਸੀ ਦਾ – ਸੁਪਰੀਮ ਕੋਰਟ ‘ਚ ਹੋਵੇਗੀ ਅੱਜ ਐਤਵਾਰ ਸੁਣਵਾਈ

ਤੜਕੇ ਸਵੇਰੇ ਭਾਜਪਾ ਦੇ ਫੜਨਵੀਸ ਨੇ ਮੁੱਖ ਮੰਤਰੀ ਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸੀ ਸਹੁੰ
ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰ ਵਿੱਚ ਤਿੰਨ ਪਾਰਟੀਆਂ ਸ਼ਿਵ ਸੈਨਾ, ਕਾਂਗਰਸ ਅਤੇ ਐਨ.ਸੀ.ਪੀ ਨੂੰ Maharshtraਚਕਮਾ ਦੇ ਕੇ ਤੜਕੇ ਸਵੇਰੇ ਐਨ.ਸੀ.ਪੀ ਆਗੂ ਅਜੀਤ ਪਵਾਰ ਦੀ ਮਦਦ ਨਾਲ ਦੂਜੀ ਵਾਰ ਮੁੱਖ ਮੰਤਰੀ ਬਣੇ ਮਹਾਰਾਸ਼ਟਰ ਦੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਦੀ ਕੁਰਸੀ ਜਿਥੇ ਡਾਵਾਂਡੋਲ ਹੋ ਗਈ ਲੱਗਦੀ ਹੈ, ਉਥੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕਣ ਵਾਲੇ ਅਜੀਤ ਪਵਾਰ ਵੀ ਅਲ਼ੱਗ ਥਲੱਗ ਪੈ ਗਏ ਹਨ।
    ਤੜਕੇ ਸਵੇਰੇ ਸ਼ੁਰੂ ਹੋ ਕੇ ਸਾਰਾ ਦਿਨ ਚੱਲੇ ਘਟਨਾਕ੍ਰਮ ਦੌਰਾਨ ਸ਼ਿਵ ਸੈਨਾ ਆਗੂ ਊਧਵ ਠਾਕਰੇ ਦੀ ਅਗਵਾਈ ‘ਚ ਸਰਕਾਰ ਬਣਾਉਣ ਜਾ ਰਹੀਆਂ ਤਿੰਨ ਪਾਰਟੀਆਂ ਹੈਰਾਨ ਤੇ ਪ੍ਰੇਸ਼ਾਨ ਹੋ ਗਈਆਂ।ਇਸੇ ਦੌਰਾਨ ਕਾਂਗਰਸ, ਸ਼ਿਵ ਸੈਨਾ ਅਤੇ ਐਨ.ਸੀ.ਪੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਦਿਆਂ ਮਹਾਰਾਸ਼ਟਰ ਦੇ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ, ਜੋ ਕੋਰਟ ਵਲੋਂ ਮਨਜ਼ੂਰ ਕਰਦਿਆਂ ਐਤਵਾਰ 11.30 ਵਜੇ ਸੁਣਵਾਈ ਦਾ ਐਲਾਨ ਕੀਤਾ ਹੈ।ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ।
    ਭਾਜਪਾ ਵਲੋਂ ਸੱਤਾ ਹਾਸਲ ਕਰਨ ਲਈ ਸ਼ੁਰੂ ਕੀਤੀ ਗਈ ਇਸ ਜੋੜ ਤੋੜ ਦੀ ਸਿਆਸਤ ਦਾ ਵਿਰੋਧ ਜਾਰੀ ਹੈ। ਐਨ.ਸੀ.ਪੀ ਆਗੂ ਸ਼ਰਦ ਪਵਾਰ, ਸ਼ਿਵਾ ਸੈਨਾ ਆਗੂ ਊਧਵ ਠਾਕਰੇ ਅਤੇ ਕਾਂਗਰਸ ਦੇ ਅਹਿਮਦ ਪਟੇਲ ਨੇ ਇਸ ਕਾਰਵਾਈ ਨੂੰ ਸੰਵਿਧਾਨ ਤੇ ਕਨੂੰਨ ਵਿਰੋਧੀ ਕਰਾਰ ਦਿੱਤਾ  ਹੈ।ਆਪਣੇ ਵਿਧਾਇਕਾਂ ਦੀ ਖਰੀਦੋ ਫਰੋਖਤ ਰੋਕਣ ਲਈ ਜਿਥੇ 49 ਐਨ.ਸੀ.ਪੀ ਵਿਧਾਇਕ ਕਿਸੇ ਹੋਟਲ ਵਿੱਚ ਤਬਦੀਲ ਕੀਤੇ ਗਏ ਹਨ, ਉਥੇ ਕਾਂਗਰਸ ਵੀ ਆਪਣੇ ਵਿਧਾਇਕਾਂ ਨੂੰ ਸੂਬੇ ਤੋਂ ਬਾਅਦ ਭੇਜਣ ਦੀ ਯੋਜਨਾ ਬਣਾ ਰਹੀ ਹੈ।ਸ਼ਿਵ ਸੈਨਾ ਵਲੋਂ ਵੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ ਹੈ।
    ਹੁਣ ਐਤਵਾਰ ਨੂੰ ਹੀ ਪਤਾ ਲੱਗੇਗਾ ਕਿ ਸਿਆਸਤ ਕੀ ਕਰਵਟ ਲੈਂਦੀ ਹੈ।ਪਰ ਦੇਖਿਆ ਜਾਵੇ ਤਾਂ ਪਾਰਟੀਆਂ ਵਲੋਂ ਸੱਤਾ ਦੇ ਮੋਹ ਵਿੱਚ ਕਨੂੰਨ ਨੂੰ ਛਿੱਕੇ ਟੰਗਣਾ ਠੀਕ ਨਹੀ ਕਿਹਾ ਜਾ ਸਕਦਾ।

        ਉਧਰ ਐਨ.ਸੀ.ਪੀ ਸੁਪਰੀਮੋ ਸ਼ਰਦ ਪਰਿਵਾਰ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ ਵਿੱਚ ਐਨ.ਸੀ.ਪੀ ਦੇ 49 ਵਿਧਾਇਕ ਸ਼ਾਮਲ ਹੋਏ।ਮੀਟਿੰਗ ਦੌਰਾਨ ਪਾਰਟੀ ਤੋਂ ਬਾਗੀ ਹੋਏ ਅਜੀਤ ਪਵਾਰ ਨੂੰ ਵਿਧਾਇਕ ਦਲ ਦੇ ਨੇਤਾ ਤੋਂ ਹਟਾ ਦਿੱਤਾ ਗਿਆ ਹੈ।ਉਨਾਂ ਦੀ ਥਾਂ ਪ੍ਰਦੇਸ਼ ਪ੍ਰਧਾਨ ਜਯੰਤ ਪਾਟਿਲ ਨੂੰ ਵਿਧਾਇਕ ਦਲ ਦੇ ਨੇਤਾ ਨਿਯੁੱਕਤ ਕਰ ਦਿੱਤਾ ਗਿਆ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply