ਲੌਂਗੋਵਾਲ, 5 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰੱਤੋਕੇ ਸਕੂਲ ਦੇ ਵਿਦਿਆਰਥੀਆਂ ਲਈ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋ ਅਚਾਨਕ ਇੱਕ ਟੀਮ ਲੈਪਟਾਪ, ਪ੍ਰੋਜੈਕਟਰ ਅਤੇ ਹੋਰ ਸਮਾਨ ਲੈ ਕੇ ਸਕੂਲ ਪਹੁੰਚ ਗਈ। ਸਕੂਲ ਨੂੰ ਸਮਾਰਟ ਬਣਾਉਣ ਦਾ ਇਹ ਉਦਮ ਹੋਰ ਕਿਸੇ ਨੇ ਨਹੀਂ ਸਗੋਂ ਇਸ ਧਰਤੀ ਦੇ ਜੰਮਪਲ ਤੇ ਹੁਣ ਕੈਨੇਡਾ ਨਿਵਾਸੀ ਸਮਾਜ ਸੇਵਕ ਧਰਵਿੰਦਰ ਸਿੰਘ ਪੁੱਤਰ ਕੈਪਟਨ ਕੁਲਵੰਤ ਸਿੰਘ ਨੇ ਆਪਣੇ ਚਾਚਾ ਮੋਹਨ ਸਿੰਘ ਅਤੇ ਮਾਸਟਰ ਬੰਤਾ ਸਿੰਘ ਨਿਵਾਸੀ ਰਤੋਕੇ ਦੀ ਪ੍ਰੇਰਨਾ ਸਦਕਾ ਕੀਤਾ।ਬੰਤਾ ਸਿੰਘ ਨੇ ਕੈਪਟਨ ਕੁਲਵੰਤ ਸਿੰਘ ਅਤੇ ਉਹਨਾਂ ਦੇ ਸਪੁੱਤਰ ਧਰਵਿੰਦਰ ਸਿੰਘ ਦੀ ਪ੍ਰਸੰਸਾ ਕੀਤੀ।ਪਿੰਡ ਦੇ ਸਰਪੰਚ ਕੁਲਦੀਪ ਕੌਰ ਨੇ ਸਮਾਰਟ ਸਕੂਲ ਬਣਨ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ।ਅਧਿਆਪਕ ਪ੍ਰਦੀਪ ਸਿੰਘ ਨੇ ਸਕੂਲ ਦੀ ਗੱਲ ਕੈਨੇਡਾ ਤੱਕ ਪਹੁੰਚਾਉਣ ਲਈ ਮਾਸਟਰ ਬੰਤਾ ਸਿੰਘ ਅਤੇ ਮੋਹਨ ਸਿੰਘ ਦਾ ਤਹਿ ਦਿਲੋ ਧੰਨਵਾਦ ਕੀਤਾ।ਮੋਹਨ ਸਿੰਘ ਨੇ ਨੇੜੇ ਦੇ ਭਵਿੱਖ ਵਿੱਚ ਕੈਨੇਡਾ ਨਿਵਾਸੀਆਂ ਵਲੋਂ ਸਕੂਲ ਨੂੰ ਹੋਰ ਸਹੂਲਤਾਂ ਦਿਵਾਉਣ ਦਾ ਭਰੋਸਾ ਵੀ ਦਿਵਾਇਆ।
ਇਸ ਮੌਕੇ ਵੀਰਪਾਲ ਸਿੰਘ, ਮੁਖਤਿਆਰ ਸਿੰਘ, ਸਲਵਿੰਦਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਪਰਗਟ ਸਿੰਘ, ਸਤਪਾਲ ਕੌਰ ਅਤੇ ਸਤਪਾਲ ਮਾਂਗਟ ਹਾਜ਼ਰ ਸਨ।ਸਕੂਲ ਸਟਾਫ ਨੂੰ ਪੂਰਾ ਸਿਸਟਮ ਚਲਾਉਣ ਦੀ ਜਾਣਕਾਰੀ ਉਚੇਚੇ ਤੌਰ ‘ਤੇ ਪਹੁੰਚੇ ਡਾਟਾਵਿੰਡ ਦੇ ਗਗਨਦੀਪ ਸਿੰਘ ਅਤੇ ਇੰਦਰਪਾਲ ਸਿੰਘ ਨੇ ਦਿੱਤੀ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …