Sunday, December 22, 2024

ਹੌਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ‘ਤੇ ਹਮਲੇ ਦਾ ਵਿਰੋਧ

ਸਿੱਖ ਬੀਬੀ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾਉਣ ਦੀ ਕੀਤੀ ਨਿੰਦਾ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਸੰਧੂ) – ਲਹਿੰਦੇ ਪੰਜਾਬ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਸਿੱਖ ਨੌਜ਼ਵਾਨ ਲੜਕੀ ਜਗਜੀਤ ਕੌਰ ਦੇ Holy CIty Sctyਜਬਰੀ ਨਿਕਾਹ ਤੇ ਧਰਮ ਪਰਿਵਰਤਨ ਨੂੰ ਲੈ ਕੇ ਕੱਟੜਪੰਥੀ ਮੁਸਲਮਾਨ ਭਾਈਚਾਰੇ ਵੱਲੋਂ ਜਨਮ ਅਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ‘ਤੇ ਹਮਲੇ ਅਤੇ ਨਾਮ ਬਦਲੀ ਦੀ ਧਮਕੀ ਦੀ ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।
ਸੁਸਾਇਟੀ ਦੀ ਚੀਫ ਪੈਟਰਨ ਪ੍ਰਿੰ. ਕੁਸੁਮ ਮਲਹੋਤਰਾ ਤੇ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਪੂਰੇ ਵਿਸ਼ਵ ਸਿੱਖ ਤੇ ਸ਼ਾਂਤੀ ਤੇ ਸਦਭਾਵਨਾ ਦੇ ਮੁਦਈ ਗੈਰ ਸਿੱਖ ਭਾਈਚਾਰੇ ਨੂੰ ਇਸ ਦੀ ਕਰੜੀ ਨਿੰਦਿਆ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਵਿਸ਼ਵ ਪੱਧਰੀ ਮਹਿਲਾ ਹੱਕੀ ਜਮਹੂਰੀ ਕਦਰਾਂ ਕੀਮਤਾਂ ਤੇ ਅਧਿਕਾਰਾਂ ਨੂੰ ਤਰਜੀਹ ਦਿੰਦੀ ਹੈ, ਪਰ ਕਿਸੇ ਗੈਰ ਮੁਸਲਿਮ ਧੀ ਦਾ ਇਸ ਤਰ੍ਹਾਂ ਕਿਸੇ ਬਹੁ ਸੰਖਿਆ ਵਾਲੇ ਮੁਸਲਿਮ ਦੇਸ਼ ਦੇ ਕੱਟੜਪੰਥੀ ਵਰਗ ਵੱਲੋਂ ਜ਼ਬਰੀ ਨਿਕਾਹ ਕਰਵਾਉਣਾ ਤੇ ਉਸ ਦਾ ਧਰਮ ਪਰਿਵਰਤਨ ਕਰਵਾਉਣਾ ਤੰਗ ਸੋਚ ਦੀ ਜਿਉੂਂਦੀ ਜਾਗਦੀ ਮਿਸਾਲ ਹੈ ਤੇ ਇਸ ਮਾਮਲੇ ਤੋਂ ਬਾਅਦ ਤੈਸ਼ ਵਿੱਚ ਆ ਕੇ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਥਰਾਅ ਕਰਕੇ ਪੀੜ੍ਹਤ ਜਗਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਸਿੱਖ ਪਰਿਵਾਰਾਂ ‘ਤੇ ਹਮਲਾ ਕਰਨ ਦੇ ਨਾਲ-ਨਾਲ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਬਹੁਤ ਹੀ ਨਿੰਦਣਯੋਗ ਹੈ।
ਉਨਾਂ ਨੇ ਕਿਹਾ ਕਿ ਸੇਵਾ, ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸ਼੍ਰੀ ਨਨਕਾਣਾ ਸਾਹਿਬ ਸਮੁੱਚੀ ਲੋਕਾਈ ਦਾ ਮਾਰਗ ਦਰਸ਼ਕ ਹੈ।ਹਰੇਕ ਧਰਮ ਦੇ ਧਰਮ ਗ੍ਰੰਥਾਂ ਵਿੱਚ ਜੋੜਨ ਦਾ ਸੰਦੇਸ਼ ਹੈ ਨਾ ਕਿ ਤੋੜਨ ਦਾ।
ਇਸ ਮੌਕੇ ਜਨਰਲ ਸਕੱਤਰ ਪਿ੍ਰੰ. ਨਵਨੀਤ ਕੌਰ ਆਹੂਜਾ, ਗੁਲਸ਼ਨ ਕੌਰ ਚਾਵਲਾ, ਹਰਜੀਤ ਕੌਰ ਬੁੱਟਰ ਹੁੰਦਲ, ਸ਼ਰਨਜੀਤ ਕੌਰ, ਮਾਨਸੀ ਖੰਨਾ, ਹੈਵਨਪ੍ਰੀਤ ਕੌਰ, ਪਰਮਿੰਦਰ ਕੌਰ, ਦਮਨਪ੍ਰੀਤ ਕੌਰ, ਦੀਪਿਕਾ ਬੱਬਰ ਆਦਿ ਨੇ ਭਾਰਤ-ਪਾਕਿ ਦੋਵਾਂ ਸਰਕਾਰਾਂ ਤੋਂ ਇਸ ਮਾਮਲੇ ‘ਚ ਦਖਲ ਦੇਣ ਤੇ ਮਹਿਲਾ ਹੱਕਾਂ ਅਧਿਕਾਰਾਂ ਦੀ ਮੁਕੰਮਲ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply