ਭੀਖੀ, 17 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸ਼ਹਿਰ ‘ਚ ਪਿਛਲੇ ਲੰਮੇ ਸਮੇਂ ਤੋਂ ਅਵਾਰਾ ਪਸ਼ੂਆਂ ਦੇ ਕਾਫ਼ਲੇ ਵਧਣ ਕਾਰਨ ਲੋਕਾਂ ਨੂੰ ਕਾਫ਼ੀ ਖੌਫ ਪਾਇਆ ਜਾ ਰਿਹਾ ਹੈ।ਬੱਸ ਸਟੈਂਡ ਰੋਡ ‘ਤੇ ਹਰੇ ਚਾਰੇ ਦੀਆਂ ਕਈ ਟਾਲਾਂ ਹੋਣ ਕਾਰਨ ਪਸ਼ੂਆਂ ਦੇ ਝੁੰਡ ਨਾ ਸਿਰਫ ਲੋਕਾਂ ਨੂੰ ਜ਼ਖਮੀ ਕਰ ਰਹੇ ਹਨ, ਬਲਕਿ ਟਰੈਫਿਕ `ਚ ਵੀ ਵਿਘਨ ਪੈ ਰਿਹਾ ਹੈ।ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਸ਼ਹਿਰੀਆਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਰੋਡ `ਤੇ ਗਊਆਂ ਦੇ ਕਾਫਲਿਆਂ ਨੇ ਕਈ ਬਜ਼ੁਰਗਾਂ ਤੋਂ ਇਲਾਵਾ 2 ਸਕੂਲੀ ਬੱਚਿਆਂ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਹੈ।ਉਨਾਂ ਨੇ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦਰਪੇਸ਼ ਇਸ ਮੁਸ਼ਕਲ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤੀ ਜਾਵੇ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …