ਭੀਖੀ/ਮਾਨਸਾ, 4 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਜਿਲ੍ਹਾ ਭੱਠਾ ਐਸ਼ੋਸੀਏਸਨ ਵਲੋਂ ਦੂਰ ਸੰਚਾਰ ਮਾਧਿਅਮ ਰਾਹੀਂ ਹੋਏ ਮਸ਼ਵਰੇ ਤੋਂ ਬਾਅਦ ਬਲਾਕ ਪ੍ਰਧਾਨ ਪ੍ਰੇਮ ਜੋਗਾ ਨੇ ਕਿਹਾ ਕਿ ਭੱਠਿਆਂ ‘ਤੇ ਮੋਜੂਦ ਮਜ਼ਦੂਰਾਂ ਨੂੰ ਲੋੜੀਦੀਆਂ ਜਰੂਰੀ ਵਸਤਾਂ ਸਮੇਂ-ਸਮੇਂ ਸਿਰ ਮੁਹੱਈਆਂ ਕਰਵਾਇਆ ਜਾ ਰਹੀਆਂ ਹਨ।ਉਨਾਂ ਕਿਹਾ ਕਿ ਯੂਨੀਅਨ ਸੂਬਾ ਸਰਕਾਰ ਦੇ ਹੁਕਮਾਂ ਮੁਤਾਬਿਕ ਕੋਰੋਨਾ ਮਹਾਂਮਾਰੀ ਦੌਰਾਨ ਲੋਕਡਾਊਨ ਦਾ ਪੂਰਾ ਸਮੱਰਥਨ ਕਰ ਰਹੀ ਹੈ।ਮਜ਼ਦੂਰਾਂ ਨੂੰ ਕੋਈ ਪਰੇਸ਼ਾਨੀ ਅਤੇ ਜਰੂਰੀ ਵਸਤਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਪ੍ਰਧਾਨ ਜੋਗਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਜੋ ਭੱਠੇ ਚਲਾਉਣ ਬਾਰੇ ਹੁਕਮ ਜਾਰੀ ਕੀਤੇ ਹਨ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਮਜ਼ਦੂਰਾਂ ਦੀ ਨਿਯਮਤ ਸਿਹਤ ਜਾਂਚ ਕਰਵਾਉਣ ਦੇ ਪ੍ਰਬੰਧ ਕਰੇ ਤਾਂ ਜੋ ਇਹ ਇੱਟਾਂ ਬਣਾਉਣ ਦਾ ਕੰਮ ਬਿੰਨ੍ਹਾਂ ਕਿਸੇ ਭੈਅ ਦੇ ਕਰਵਾਇਆ ਜਾ ਸਕੇ।ਉਨਾਂ ਕਿਹਾ ਕਿ ਭੱਠਿਆਂ ‘ਤੇ ਕੰਮ ਕਰਦਾ ਮਜ਼ਦੂਰ ਜੇਕਰ ਕੋਰੋਨਾ ਦੀ ਲਪੇਟ ਵਿੱਚ ਆਉਂਦਾ ਹੈ ਤਾਂ ਕਿਸੇ ਵੀ ਭੱਠਾ ਮਾਲਕ ਨੂੰ ਜਿਮੇਵਾਰ ਨਾ ਠਹਿਰਾਇਆ ਜਾਵੇ।ਐਮਰਜੈਂਸੀ ਲਈ ਐਬੂਲੈਂਸ ਦਾ ਪ੍ਰਬੰਧ, ਪਿੰਡਾ ਸ਼ਹਿਰਾਂ ਦੀ ਤਰ੍ਹਾਂ ਭੱਠਿਆਂ ਨੂੰ ਵੀ ਸੈਨਟਾਈਜ਼ ਕਰਵਾਇਆ ਜਾਵੇ।ਬਾਹਰੀ ਭੱਠਾ ਮਜ਼ਦੂਰਾਂ ਨੂੰ ਵੀ ਸੂਬਾ ਸਰਕਾਰਾਂ ਵੱਲੋਂ ਜਰੂਰਤ ਅਨੁਸਾਰ ਧੰਨਰਾਸ਼ੀ ਉਨ੍ਹਾਂ ਦੇ ਖਾਤਿਆ ਵਿੱਚ ਪਾਈ ਜਾਵੇ।
ਇਸ ਮੌਕੇ ਕਿਸ਼ਨ ਜੋਗਾ, ਮਦਨ ਲਾਲ, ਨਵੀਨ ਗੋਇਲ, ਭੂਸ਼ਣ ਕੁਮਾਰ, ਤਰਸੇਮ ਲਾਲ ਆਦਿ ਭੱਠਾ ਮਾਲਕ ਦੂਰ-ਸੰਚਾਰ ਸਾਧਨਾਂ ਰਾਹੀ ਆਪਸ ਵਿੱਚ ਸੰਪਰਕ ਵਿੱਚ ਰਹੇ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …