Thursday, December 12, 2024

ਪੰਚਾਇਤ ਵਿਭਾਗ ਨੂੰ ਸ਼ਾਮਲਾਤ ਜਮੀਨਾਂ ਦੀ ਖੁੱਲੀ ਬੋਲੀ ਕਰਵਾਉਣ ਦਾ ਪ੍ਰੋਗਰਾਮ ਉਲੀਕਣ ਲਈ ਕਿਹਾ – ਤ੍ਰਿਪਤ ਬਾਜਵਾ

ਮਨਰੇਗਾ ਰਾਹੀਂ ਕੀਤੀ ਜਾਵੇਗੀ 550 ਸਾਲਾ ਮੌਕੇ ਹਰ ਪਿੰਡ ਵਿੱਚ ਲਾਏ ਗਏ ਬੂਟਿਆਂ ਦੀ ਸੰਭਾਲ

ਚੰਡੀਗੜ, 7 ਅਪਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਹੋਈ ਵਿਭਾਗ ਦੇ Tripat Bajwaਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾ ਦੀਆਂ ਹਰ ਸਾਲ ਹੋਣ ਵਾਲੀਆਂ ਖੁੱਲੀਆਂ ਬੋਲੀਆਂ ਲਈ ਇਸ ਵਰੇ ਅਜਿਹਾ ਪੜਾਅਵਰ ਪ੍ਰੋਗਰਾਮ ਉਲੀਕਣ ਜਿਸ ਨਾਲ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ ਬਿਨ ਪਾਲਣਾ ਹੋ ਸਕੇ।ਇਥੇ ਇਹ ਜਿਕਰਯੋਗ ਹੈ ਕਿ ਪੰਚਾਇਤ ਵਿਭਾਗ ਵਲੋਂ ਹਰ ਸਾਲ 1.40 ਲੱਖ ਏਕੜ ਪੰਚਾਇਤੀ ਜਮੀਨ ਦੀ ਬੋਲੀ ਕਰਵਾਈ ਜਾਂਦੀ ਹੈ।
                ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਿਰਫ ਬੋਲੀਕਾਰ ਹੀ ਬੋਲੀ ਹੋਣ ਮੌਕੇ ਕਾਰਵਾਈ ਵਿਚ ਭਾਗ ਲੈਣ ਅਤੇ ਫਲਤੂ ਲੋਕ ਇਸ ਮੌਕੇ ਇਕੱਠੇ ਨਾ ਹੋਣ।ਪੰਚਾਇਤ ਮੰਤਰੀ ਨੇ ਪੰਚਾਇਤਾਂ ਵਲੋਂ ਪਿੰਡਾਂ ਨੂੰ ਕਰੋਨਾਂ ਤੋਂ ਬਚਾਉਣ ਲਈ ਪਿੰਡਾਂ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਸਰਹਾਨਾ ਕੀਤੀ।ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪੰਚਾਇਤਾਂ ਪਿੰਡਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਆਪਣੀ ਜਿੰਮੇਵਾਰੀ ਸਮਝਦੇ ਹੋੋ ਬੇਲੋੜੀ ਆਵਾਜਾਈ ਨਾ ਹੋਣ ਦੇਣ ਅਤੇ ਲੋਕਾਂ ਨੂੰ ਆਪਸੀ ਸੰਪਰਕ ਤੋਂ ਬਚਿਆ ਜਾਵੇ।
                ਪੰਚਾਇਤ ਮੰਤਰੀ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਮੌਕੇ ਹਰ ਪਿੰਡ ਵਿਚ ਲਾਏ ਗਏ 550 ਬੂਟਿਆਂ ਦੀ ਸੰਭਾਲ ਲਈ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਮਨਰੇਗਾ ਰਾਹੀਂ ਇੰਨਾਂ ਬੂਟਿਆਂ ਦੀ ਸਾਭ ਸੰਭਾਲ ਕੀਤੀ ਜਾਵੇ ਅਤੇ ਇੱਕ ਵੀ ਬੂਟਾ ਸੰਭਾਲ ਖੁਣੋ ਸੂੱਕਣ ਨਾ ਦਿੱਤਾ ਜਾਵੇ।
               ਮੰਤਰੀ ਨੇ ਵਿਭਾਗੀ ਤਰੱਕੀਆਂ ਲਈ ਵੀਡੀਓ ਕਾਨਫਰੰਸਾਂ ਰਾਹੀਂ ਮੀਟਿੰਗਾਂ ਕਰਨ ਲਈ ਪ੍ਰਵਾਨਗੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਕਰਫਿਊ ਵਿਭਾਗੀ ਤਰੱਕੀਆਂ ਲਈ ਅੜਿੱਕਾ ਨਹੀਂ ਬਣਨਾ ਚਾਹੀਦਾ।
             ਤ੍ਰਿਪਤ ਬਾਜਵਾ ਨੇ ਮਨਰੇਗਾ ਕਾਮਿਆਂ ਦੀ ਬਕਾਇਆ ਅਦਾਇਗੀ ਤੁਰੰਤ ਜਾਰੀ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ, ਜਿਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਮਨਰੇਗਾ ਨਾਲ ਸਬੰਧਤ 31 ਮਾਰਚ ਤੱਕ ਦੀਆਂ ਬਣਦੀਆਂ ਅਦਾਇਗੀਆਂ ਜਲਦ ਕਰ ਦਿੱਤੀਆਂ ਜਾਣਗੀਆਂ।
              ਮੀਟਿੰਗ ਵਿਚ ਵਿੱਤੀ ਸਕੱਤਰ ਸ਼੍ਰੀਮਤੀ ਸੀਮਾ ਜੈਨ, ਡਾਇਰੈਕਟਰ ਡੀ.ਪੀ.ਐਸ ਖਰਬੰਦਾ, ਜੇ.ਡੀ.ਸੀ ਵਿਪੁਲ ਉਜਵਲ, ਵਧੀਕ ਡਾਇਰੈਕਟਰ ਸ੍ਰੀਮਤੀ ਰਮਿਮਦਰ ਕੌਰ ਬੁੱਟਰ, ਡਿਪਟੀ ਡਾਇਰੈਕਟਰ ਜੋਗਿੰਦਰ ਕੁਮਾਰ ਅਤੇ ਡਿਪਟੀ ਡਾਇਰੈਕਟਰ ਸੰਜੀਵ ਗਰਗ ਮੌਜੂਦ ਸਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …