ਫੈਕਟਰੀ ਤੇ ਬਿਜਲੀ ਵਿਭਾਗ ਦਫਤਰ ਦਾ ਹੋਇਆ ਭਾਰੀ ਨੁਕਸਾਨ
ਛੇਹਰਟਾ, 14 ਅਕਤੂਬਰ (ਕੁਲਦੀਪ ਸਿੰਘ)- ਪੁਲਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਅਜਾਦ ਰੋਡ ਵਿਖੇ ਇਕ ਤੇਜ ਰਫਤਾਰ ਆ ਰਹੇ ਟਰੱਕ ਨੇ ਟੱਕਰ ਮਾਰ ਕੇ ਦਵਾਈਆਂ ਵਾਲੀ ਫੈਕਟਰੀ ਦੀ ਕੰਧ ਤੇ ਬਿਜਲੀ ਵਿਭਾਗ ਦੀਆ ਤਰਾਂ, ਖੰਬੇ ਤੇ ਮੀਟਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ. ਹਾਦਸੇ ਦੋਰਾਨ ਕੋਈ ਜਾਨੀ ਨੁਕਸਾਨ ਤਾਂ ਨਹੀ ਹੋਇਆ ਪਰ ਇਸ ਟੱਕਰ ਨਾਲ ਇਲਾਕੇ ਦੀ ਬੱਤੀ ਗੂਲ ਹੋ ਗਈ ਤੇ ਟਰੱਕ ਡਰਾਈਵਰ ਦੇ ਸਿਰ ਤੇ ਸੱਟਾਂ ਲੱਗੀਆਂ ਹਨ, ਜਿਸ ਨੂੰ ਇਲਾਕਾ ਨਿਵਾਸੀਆਂ ਵਲੋਂ ਟੱਰਕ ਚੋਂ ਕੱਢ ਕੇ ਨਜਦੀਕੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਮੋਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲਸ ਦਿੱਤੇ ਬਿਆਨ ਤੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੱਕ ਡਰਾਈਵਰ ਮੁਖਤਾਰ ਸਿੰਘ ਪੁੱਤਰ ਅਰਜੁਨ ਸਿੰਘ ਪਿੰਡ ਗੱਗੋਬੂਹਾਂ ਨੇ ਦੱਸਿਆ ਕਿ ਉਹ ਮਿੰਟੂ ਢਿੱਲੋਂ ਦੇ ਟੱਰਕ ਚਲਾਉਂਦਾ ਹੈ ਤੇ ਉਹ ਅੱਜ ਸਪੈਸ਼ਲ ਲਈ ਟਰੱਕ ਭਰਨ ਲਈ ਜਾ ਰਿਹਾ ਸੀ, ਪਰ ਐਕਸੀਲੇਟਰ ਦੀ ਤਾਰ ਫੱਸ ਜਾਣ ਕਰਨ ਉਨਾਂ ਦੇ ਟੱਰਕ ਦਾ ਸੰਤੂਲਨ ਵਿਗੜ ਗਿਆ ਤੇ ਟੱਰਕ ਆਪੇ ਤੋਂ ਬਾਹਰ ਹੋ ਕੇ ਕੰਧ ਵਿਚ ਜਾ ਵੱਜਿਆ। ਮੋਕੇ ਤੇ ਪਹੁੰਚੀ ਛੇਹਰਟਾ ਪੁਲਸ ਦੇ ਮੁਲਾਜਮਾਂ ਨੇ ਡਰਾਈਵਰ ਨੂੰ ਜਦ ਥਾਣੇ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕੁੱਝ ਸ਼ਰਾਰਤੀ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਪੁਲਸ ਨਾਲ ਗਾਲੀ ਗਲੋਚ ਵੀ ਕੀਤਾ। ਪੁਲਸ ਨੇ ਥਾਣਾ ਮੁੱਖੀ ਹਰੀਸ਼ ਬਹਿਲ ਨੂੰ ਸੂਚਿਤ ਕੀਤਾ ਜਿਸ ਤੇ ਤੁਰੰਤ ਚੋਂਕੀ ਇੰਚਾਰਜ ਸਾਹਿਬ ਸਿੰਘ ਨੇ ਮੋਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਤੇ ਡਰਾਈਵਰ ਨੂੰ ਸਹੀ ਸਲਾਮਤ ਕੱਢ ਕੇ ਥਾਣੇ ਲੈ ਗਏ। ਇੱਥੇ ਦੱਸਣਯੋਗ ਹੈ ਕਿ ਉੱਕਤ ਸ਼ਰਾਰਤੀ ਅਨਸਰਾਂ ਵਲੋਂ ਸੁਰਿੰਦਰ ਹਸਪਤਾਲ ਦੇ ਡਾਕਟਰਾਂ ਨਾਲ ਵੀ ਬਦਸਲੂਕੀ ਕੀਤੀ ਗਈ ਸੀ। ਇਸ ਸਬੰਧੀ ਚੋਂਕੀ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਉੱਕਤ ਡਰਾਈਵਰ ਦਾ ਰਾਜੀਨਾਮਾਂ ਹੋ ਗਿਆ ਹੈ, ਜਿਸ ਨੇ ਬਿਜਲੀ ਵਿਭਾਗ, ਫੈਕਟਰੀ ਦੇ ਹੋਏ ਨੁਕਸਾਨ ਤੇ ਹੋਰ ਨੁਕਸਾਨ ਦਾ ਹਰਜਾਨਾ ਭਰ ਦਿੱਤਾ ਹੈ। ਜਿਸ ਨੂੰ ਬਾਕੀ ਕਾਰਵਾਈ ਤੋਂ ਬਾਅਦ ਛੱਡ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੱਕ ਡਰਾਈਵਰ ਮੁਖਤਾਰ ਸਿੰਘ ਪੁੱਤਰ ਅਰਜੁਨ ਸਿੰਘ ਪਿੰਡ ਗੱਗੋਬੂਹਾਂ ਨੇ ਦੱਸਿਆ ਕਿ ਉਹ ਮਿੰਟੂ ਢਿੱਲੋਂ ਦੇ ਟੱਰਕ ਚਲਾਉਂਦਾ ਹੈ ਤੇ ਉਹ ਅੱਜ ਸਪੈਸ਼ਲ ਲਈ ਟਰੱਕ ਭਰਨ ਲਈ ਜਾ ਰਿਹਾ ਸੀ, ਪਰ ਐਕਸੀਲੇਟਰ ਦੀ ਤਾਰ ਫੱਸ ਜਾਣ ਕਰਨ ਉਨਾਂ ਦੇ ਟੱਰਕ ਦਾ ਸੰਤੂਲਨ ਵਿਗੜ ਗਿਆ ਤੇ ਟੱਰਕ ਆਪੇ ਤੋਂ ਬਾਹਰ ਹੋ ਕੇ ਕੰਧ ਵਿਚ ਜਾ ਵੱਜਿਆ। ਮੋਕੇ ਤੇ ਪਹੁੰਚੀ ਛੇਹਰਟਾ ਪੁਲਸ ਦੇ ਮੁਲਾਜਮਾਂ ਨੇ ਡਰਾਈਵਰ ਨੂੰ ਜਦ ਥਾਣੇ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕੁੱਝ ਸ਼ਰਾਰਤੀ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਪੁਲਸ ਨਾਲ ਗਾਲੀ ਗਲੋਚ ਵੀ ਕੀਤਾ। ਪੁਲਸ ਨੇ ਥਾਣਾ ਮੁੱਖੀ ਹਰੀਸ਼ ਬਹਿਲ ਨੂੰ ਸੂਚਿਤ ਕੀਤਾ ਜਿਸ ਤੇ ਤੁਰੰਤ ਚੋਂਕੀ ਇੰਚਾਰਜ ਸਾਹਿਬ ਸਿੰਘ ਨੇ ਮੋਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਤੇ ਡਰਾਈਵਰ ਨੂੰ ਸਹੀ ਸਲਾਮਤ ਕੱਢ ਕੇ ਥਾਣੇ ਲੈ ਗਏ। ਇੱਥੇ ਦੱਸਣਯੋਗ ਹੈ ਕਿ ਉੱਕਤ ਸ਼ਰਾਰਤੀ ਅਨਸਰਾਂ ਵਲੋਂ ਸੁਰਿੰਦਰ ਹਸਪਤਾਲ ਦੇ ਡਾਕਟਰਾਂ ਨਾਲ ਵੀ ਬਦਸਲੂਕੀ ਕੀਤੀ ਗਈ ਸੀ। ਇਸ ਸਬੰਧੀ ਚੋਂਕੀ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਉੱਕਤ ਡਰਾਈਵਰ ਦਾ ਰਾਜੀਨਾਮਾਂ ਹੋ ਗਿਆ ਹੈ, ਜਿਸ ਨੇ ਬਿਜਲੀ ਵਿਭਾਗ, ਫੈਕਟਰੀ ਦੇ ਹੋਏ ਨੁਕਸਾਨ ਤੇ ਹੋਰ ਨੁਕਸਾਨ ਦਾ ਹਰਜਾਨਾ ਭਰ ਦਿੱਤਾ ਹੈ। ਜਿਸ ਨੂੰ ਬਾਕੀ ਕਾਰਵਾਈ ਤੋਂ ਬਾਅਦ ਛੱਡ ਦਿੱਤਾ ਗਿਆ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					