ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ ਦੁਆਰਾ ਕਰਵਾਏ ਗਏ ਐਨ.ਐਮ.ਐਮ.ਐਸ 2019 (ਨੈਸ਼ਨਲ
ਮੀਨਜ਼-ਕਮ-ਮੈਰਿਟ ਸਕਾਲਰਸ਼ਿਪ) ਦੇ ਐਲਾਨੇ ਗਏ ਨਤੀਜ਼ਿਆਂ ’ਚ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ 6 ਵਿਦਿਆਰਥਣਾਂ ਨੇ ਸ਼ਕਾਲਰਸ਼ਿਪ ਹਾਸਲ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਦੌਰਾਨ ਵਿਦਿਆਰਥਣਾਂ ਵਲੋਂ ਵਜੀਫ਼ੇ ਪ੍ਰਾਪਤ ਕਰਨ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੂੰ ਵਧਾਈ ਦਿੰਦਿਆਂ ਵਿਦਿਆਰਥਣਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
ਪ੍ਰਿੰ. ਨਾਗਪਾਲ ਨੇ ਵਜ਼ੀਫ਼ੇ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਕੂਲ ਨੇ ਨਤੀਜ਼ਿਆਂ ਦੀ ਸੂਚੀ ਨੂੰ ਆਪਣੇ ਨਾਮ ਦਰਜ਼ ਕਰਵਾਉਂਦੇ ਹੋਏ ਉਕਤ ਵਿਦਿਆਰਥਣਾਂ ਨੇ 12,000 ਰੁਪੈ ਸਾਲਾਨਾ ਵਜੀਫ਼ਾ ਪ੍ਰਾਪਤ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਨਤੀਜ਼ੇ ’ਚ ਸਕੂਲ ਵਿਦਿਆਰਥਣ ਨੇਹਾ ਯਾਦਵ ਨੇ 8ਵਾਂ ਸਥਾਨ ਹਾਸਲ ਕੀਤਾ ਹੈ।ਇਸ ਤੋਂ ਇਲਾਵਾ ਹਰਲੀਨ ਕੌਰ, ਹਰਪ੍ਰੀਤ ਕੌਰ, ਅੰਜਨੀ, ਕੋਮਲਪ੍ਰੀਤ ਕੌਰ ਅਤੇ ਦਲਜੀਤ ਕੌਰ ਵਿਦਿਆਰਥਣਾਂ ਦੇ ਨਾਮ ਜ਼ਿਕਰਯੋਗ ਹੈ।ਉਨ੍ਹਾਂ ਨੇ ਗਵਰਨਿੰਗ ਕੌਂਸਲ ਖਾਸਕਰ ਛੀਨਾ ਦਾ ਧੰਨਵਾਦ ਕੀਤਾ।