Thursday, December 12, 2024

ਡੀ.ਐਸ.ਪੀ ਹੇਮੰਤ ਕੁਮਾਰ ਤੇ ਹਰਵਿੰਦਰ ਸਿੰਘ ਚੀਮਾ ਵਲੋਂ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਣ ਦੀ ਅਪੀਲ

ਲੋਕਾਂ ਨੂੰ ਜਾਗਰੂਕ ਕਰਨ ਹਿੱਤ ਕੱਢਿਆ ਫਲੈਗ ਮਾਰਚ, ਮਾਸਕ ਵੰਡੇ

ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਪੰਜਾਬ ਪੋਸਟ – ਰਾਜਵੰਤ ਸਿੰਘ ਤੱਖੀ) – ਰਾਜਬਚਨ ਸਿੰਘ ਸੰਧੂ ਐਸ.ਐਸ.ਪੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸੇ ਤਹਿਤ ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ (ਐਚ) ਅਤੇ ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ (ਸ.ਡ) ਵਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਕਰੋਨਾ ਵਾਇਰਸ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਅੰਦਰ ਕੋਟਕਪੁਰਾ ਚੌਂਕ ਤੋਂ ਲੈ ਕੇ ਭਾਈ ਕੇਹਰ ਸਿੰਘ ਚੌਂਕ ਤੱਕ ਫਲੈਗ ਮਾਰਚ ਕੱਢਿਆ ਗਿਆ।
                ਇਸ ਫਲੈਗ ਮਾਰਚ ਵਿੱਚ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਐਸ.ਆਈ ਜਸਪ੍ਰੀਤ ਸਿੰਘ ਇੰਚਾਰਜ ਟ੍ਰੈਫਿਕ ਸਿਟੀ ਸ਼੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਹਾਜ਼ਰ ਸੀ।ਫਲੈਗ ਮਾਰਚ ਦੌਰਾਨ ਦੁਕਾਨਦਾਰਾਂ ਨੂੰ ਅਤੇ ਵਹੀਕਲਾਂ `ਤੇ ਆ ਰਹੇ ਲੋਕਾਂ ਨੂੰ ਮਾਸਕ ਵੰਡੇ ਗਏ ਅਤੇ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਗਿਆ।ਹੇਮੰਤ ਕੁਮਾਰ ਡੀ.ਐਸ.ਪੀ ਨੇ ਕਿਹਾ ਕਿ ਕਰੋਨਾ ਵਾਇਰਸ ਬਿਮਾਰੀ ਇੱਕ ਭਿਆਨਕ ਛੂਤ ਦੀ ਬਿਮਾਰੀ ਹੈ, ਜੇਕਰ ਆਪਾਂ ਸਾਵਧਾਨੀ ਵਰਤਾਗੇ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਤੇ ਹੱਥਾਂ ਦੀ ਸਫ਼ਾਈ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਜਰੂਰਤ ਪੈਣ `ਤੇ ਜਿਲ੍ਹਾ ਪੁਲਿਸ ਦੇ ਹੈਲਪ ਲਾਈਨ ਨੰਬਰ 112 ਜਾਂ 80543 70100 `ਤੇ ਸੰਪਰਕ ਕੀਤਾ ਜਾ ਸਕਦਾ ਹੈ।
                 ਇਸ ਮੌਕੇ ਏ.ਐਸ.ਆਈ ਗੁਰਾਂਦਿੱਤਾ ਸਿੰਘ ਇੰਚਾਰਜ ਸ਼ੋਸ਼ਲ ਅਵੈਰਨੈਸ ਟੀਮ, ਏ.ਐਸ.ਆਈ ਨਾਇਬ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਸਿਪਾਹੀ ਗੁਰਸੇਵਕ ਸਿੰਘ, ਸੰਮਨਦੀਪ ਕੁਮਾਰ ਆਦਿ ਹਾਜ਼ਰ ਸਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …