Thursday, December 12, 2024

ਖੇਤੀ ਸਮੱਸਿਆਵਾਂ ਦੇ ਹੱਲ ਲਈ ਖੇਤੀ ਜਾਣਕਾਰੀ ਸੈਲ ਸਥਾਪਤ- ਡਾ. ਨਾਜ਼ਰ ਸਿੰਘ

ਕਪੂਰਥਲਾ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਦੀਆਂ ਖੇਤੀ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਤੇ ਬਲਾਕ ਪੱਧਰੀ ਖੇਤੀ ਜਾਣਕਾਰੀ ਸੈਲ ਸਥਾਪਤ ਕੀਤੇ ਗਏ ਹਨ।ਜਿਸ ਰਾਹੀ ਕਿਸਾਨ ਦਿੱਤੇ ਸੰਪਰਕ ਨੰਬਰਾਂ ‘ਤੇ ਖੇਤੀ ਅਧਿਕਾਰੀਆਂ ਨਾਲ ਸਿੱਧੀ ਗੱਲ ਕਰਕੇ ਖੇਤੀ ਸਕੀਮਾਂ ਬਾਰੇ ਅਤੇ ਫਸਲਾਂ ਦੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਲੈ ਸਕਣਗੇ।
               ਮੁੱਖ ਖੇਤੀਬਾੜੀ ਕਪੂਰਥਲਾ ਡਾ. ਨਾਜਰ ਸਿੰਘ ਨੇ ਦੱਸਿਆ ਕਿ 1.17 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਤਕਰੀਬਨ ਮੁਕੰਮਿਲ ਹੋ ਚੁੱਕੀ ਹੈ ਅਤੇ ਬਰਸਾਤ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ।ਇਹ ਸਮਾਂ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਵਧਣ ਫੁੱਲਣ ਲਈ ਅਨੁਕੂਲ ਸਮਾਂ ਹੈ ਇਸ ਲਈ ਕੋਵਿੰਡ-19 ਮਹਾਂਮਾਰੀ ਦੇ ਚਲਦਿਆਂ ਇੰਨਫਰਮੇਸ਼ਨ ਤਕਨਾਲੋਜੀ ਦੇ ਸਹਾਰੇ ਕਿਸਾਨਾਂ ਲਈ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਿਫਾਰਸ਼ ਮਾਤਰਾ ਤੋਂ ਵੱਧ ਖਾਦਾਂ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਇਸ ਨਾਲ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵਧਦਾ ਹੈ।
                ਉਹਨਾਂ ਕਿਹਾ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਟਾਫ ਵਲੋਂ ਰੋਜਾਨਾਂ ਕਿਸਾਨਾਂ ਦੇ ਖੇਤ ਚੈਕ ਕੀਤੇ ਜਾ ਰਹੇ ਹਨ।ਜਿਸ ਦੀ ਸੂਚਨਾ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਨੂੰ ਰੋਜਾਨਾ ਭੇਜੀ ਜਾ ਰਹੀ ਹੈ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਖੇਤੀ ਮੁਸ਼ਕਿਲ ਸਮੇਂ ਕਿਸਾਨ ਬਲਾਕ ਵਾਈਜ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਫਸਲਾਂ ਦੀਆਂ ਬਿਮਾਰੀਆਂ ਜਾਂ ਕੀੜਿਆਂ ਦੀਆਂ ਸਮੱਸਿਆ ਦੀ ਜਾਣਕਾਰੀ ਲੈ ਸਕਦੇ ਹਨ ਤਾਂ ਜੋ ਫਸਲਾਂ ਨੂੰ ਸਰੱਖਿਅਤ ਰੱਖਿਆ ਜਾ ਸਕੇ। ਬਲਾਕ ਕਪੁਰਥਲਾ ਲਈ 95920 94002 ਨੰਬਰ, ਸੁਲਤਾਨਪੁਰ ਲੋਧੀ ਲਈ 98724-82201, ਨਡਾਲਾ ਲਈ 81466 14020, ਫਗਵਾੜਾ ਲਈ 94634 44250, ਢਿਲਵਾਂ ਦੇ ਕਿਸਾਨਾਂ ਲਈ 79376 14500 ਸੰਪਰਕ ਨੰਬਰ ਹੈ।ਕਿਸਾਨ ਜਿਲਾ ਪੱਧਰੀ 97814 11660 ਨੰਬਰ ‘ਤੇ ਵੀ ਸੰਪਰਕ ਕਰ ਸਕਦੇ ਹਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …